Himachal Pradesh Road Accident : ਕੁੱਲੂ 'ਚ ਚਲਦੀ ਕਾਰ ਡੂੰਘੀ ਖੱਡ 'ਚ ਡਿੱਗੀ, 4 ਲੋਕਾਂ ਦੀ ਮੌਤ,1 ਜ਼ਖ਼ਮੀ
Himachal Pradesh Road Accident : ਪੁਲਿਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚੀਆਂ
Himachal Pradesh Road Accident News in Punjabi : ਹਿਮਾਚਲ ਪ੍ਰਦੇਸ਼ ਦੇ ਕੁਲੂ ਜ਼ਿਲ੍ਹੇ ’ਚ ਮਨਾਲੀ ਅਤੇ ਰੋਹਤਾਂਗ ਪਾਸ ਦੇ ਵਿਚਕਾਰ ਰਾਣੀ ਨਾਲੇ ਨੇੜੇ ਐਤਵਾਰ ਨੂੰ ਇਕ ਗੱਡੀ ਦੇ ਸੜਕ ਤੋਂ ਫਿਸਲ ਕੇ ਖੱਡ ’ਚ ਡਿੱਗਣ ਕਾਰਨ ਪੰਜਾਬ ਦੇ ਦੋ ਸੈਲਾਨੀਆਂ ਸਮੇਤ ਚਾਰ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ।
ਅਧਿਕਾਰੀਆਂ ਨੇ ਦਸਿਆ ਕਿ ਰਜਿਸਟ੍ਰੇਸ਼ਨ ਨੰਬਰ ਐਚਪੀ01ਕੇ-7850 ਵਾਲੀ ਮਾਰੂਤੀ ਆਲਟੋ ਕਾਰ ਸਵੇਰੇ ਸੜਕ ਤੋਂ ਫਿਸਲ ਕੇ ਨਾਲੇ ਨੇੜੇ ਖੱਡ ’ਚ ਡਿੱਗ ਗਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਵਲੋਂ ਰੋਹਤਾਂਗ ਵਿਚ ਵਪਾਰਕ ਗਤੀਵਿਧੀਆਂ ਉਤੇ ਪਾਬੰਦੀ ਲਗਾਉਣ ਤੋਂ ਬਾਅਦ ਪ੍ਰਸ਼ਾਸਨ ਵਲੋਂ ਹਰ ਰੋਜ਼ ਸੀਮਤ ਗਿਣਤੀ ਵਿਚ ਗੱਡੀਆਂ ਨੂੰ ਰੋਹਤਾਂਗ ਜਾਣ ਲਈ ਪਰਮਿਟ ਜਾਰੀ ਕੀਤੇ ਜਾਂਦੇ ਹਨ।
ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਾਸੀ ਰਣਜੀਤ ਸਿੰਘ (31), ਹਰਵਿੰਦਰ ਸਿੰਘ (27) ਅਤੇ ਕੁਲੂ ਵਾਸੀ ਡਰਾਈਵਰ ਨਰਿੰਦਰ ਕੁਮਾਰ (34) ਵਜੋਂ ਹੋਈ ਹੈ। ਇਕ ਹੋਰ ਮ੍ਰਿਤਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਚਾਰਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਰਵੀ ਕੁਮਾਰ (24) ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਦੁਖਦਾਈ ਸੜਕ ਹਾਦਸੇ ਉਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੀੜਤ ਪਰਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
(For more news apart from Car falls into deep gorge in Kullu, 4 dead, 1 injured News in Punjabi, stay tuned to Rozana Spokesman)