ਗਡਕਰੀ ਨੇ ਮਹਾਂਸ਼ਕਤੀਆਂ ਦੀ ਤਾਨਾਸ਼ਾਹੀ ਦੀ ਕੀਤੀ ਆਲੋਚਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੱਲ ਰਹੀਆਂ ਜੰਗਾਂ ਦਾ ਹਵਾਲਾ ਦੇ ਕੇ ‘ਵਿਸ਼ਵ ਯੁੱਧ’ ਹੋਣ ਦਾ ਸ਼ੱਕ ਪ੍ਰਗਟਾਇਆ

Gadkari criticizes authoritarianism of superpowers

ਨਾਗਪੁਰ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰੂਸ-ਯੂਕਰੇਨ ਅਤੇ ਇਜ਼ਰਾਈਲ-ਈਰਾਨ ਯੁੱਧਾਂ ਦਾ ਹਵਾਲਾ ਦਿੰਦੇ ਹੋਏ ਐਤਵਾਰ ਨੂੰ ਕਿਹਾ ਕਿ ਮਹਾਂਸ਼ਕਤੀਆਂ ਦੀ ਤਾਨਾਸ਼ਾਹੀ ਕਾਰਨ ਤਾਲਮੇਲ, ਸਦਭਾਵਨਾ ਅਤੇ ਪਿਆਰ ਖ਼ਤਮ ਹੋ ਰਿਹਾ ਹੈ ਅਤੇ ਪੂਰੀ ਦੁਨੀਆਂ ’ਚ ਟਕਰਾਅ ਦਾ ਮਾਹੌਲ ਹੈ।

ਦੁਨੀਆਂ ਨੂੰ ਸੱਚਾਈ, ਅਹਿੰਸਾ ਅਤੇ ਸ਼ਾਂਤੀ ਦਾ ਸੰਦੇਸ਼ ਦੇਣ ਵਾਲਾ ਭਾਰਤ ਨੂੰ ਬੁੱਧ ਦੀ ਧਰਤੀ ਦਸਦੇ ਹੋਏ ਗਡਕਰੀ ਨੇ ਕੌਮਾਂਤਰੀ ਘਟਨਾਵਾਂ ਦੀ ਸਮੀਖਿਆ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਭਵਿੱਖ ਦੀ ਨੀਤੀ ਦਾ ਪਤਾ ਲਗਾਉਣ ਦੀ ਜ਼ਰੂਰਤ ਉਤੇ ਜ਼ੋਰ ਦਿਤਾ।

ਇੱਥੇ ਕਿਤਾਬ ‘ਬਿਓਂਡ ਬਾਰਡਰਜ਼’ ਦੇ ਲਾਂਚ ਮੌਕੇ ਬੋਲਦਿਆਂ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਇਹ ਟਕਰਾਅ ਅਜਿਹੀ ਸਥਿਤੀ ਪੈਦਾ ਕਰ ਰਹੇ ਹਨ ਜਿੱਥੇ ਵਿਸ਼ਵ ਜੰਗ ਕਿਸੇ ਵੀ ਸਮੇਂ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੰਗ ਨਾਲ ਸਬੰਧਤ ਤਕਨੀਕੀ ਤਰੱਕੀ ਵੀ ਮਨੁੱਖਤਾ ਦੀ ਰੱਖਿਆ ਕਰਨਾ ਮੁਸ਼ਕਲ ਬਣਾ ਰਹੀ ਹੈ।

ਗਡਕਰੀ ਨੇ ਕਿਹਾ, ‘‘ਇਜ਼ਰਾਈਲ ਅਤੇ ਈਰਾਨ ਦੇ ਨਾਲ-ਨਾਲ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦੇ ਵਿਚਕਾਰ ਦੁਨੀਆਂ ਭਰ ਵਿਚ ਟਕਰਾਅ ਦਾ ਮਾਹੌਲ ਚੱਲ ਰਿਹਾ ਹੈ। ਸਥਿਤੀ ਅਜਿਹੀ ਹੈ ਕਿ ਇਨ੍ਹਾਂ ਦੋਹਾਂ ਜੰਗਾਂ ਦੇ ਪਿਛੋਕੜ ਵਿਚ ਕਿਸੇ ਵੀ ਸਮੇਂ ਵਿਸ਼ਵ ਜੰਗ ਹੋਣ ਦੀ ਸੰਭਾਵਨਾ ਹੈ।’’

ਗਡਕਰੀ ਨੇ ਕਿਹਾ ਕਿ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਧਦੀ ਵਰਤੋਂ ਨਾਲ ਆਧੁਨਿਕ ਤਕਨਾਲੋਜੀ ਕਾਰਨ ਜੰਗ ਦੀ ਦਿਸ਼ਾ ਬਦਲ ਗਈ ਹੈ ਜੋ ਟੈਂਕਾਂ ਅਤੇ ਹੋਰ ਕਿਸਮਾਂ ਦੇ ਜਹਾਜ਼ਾਂ ਦੀ ਪ੍ਰਸੰਗਿਕਤਾ ਨੂੰ ਘਟਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੱਭ ਦੇ ਵਿਚਕਾਰ ਮਨੁੱਖਤਾ ਦੀ ਰੱਖਿਆ ਕਰਨਾ ਮੁਸ਼ਕਲ ਹੋ ਗਿਆ ਹੈ।