Pong Dam News : ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧਿਆ, ਸ਼ਾਹ ਬੈਰਾਜ ਨਹਿਰ ਦੇ ਖੋਲ੍ਹਣੇ ਪਏ ਫਲੱਡ ਗੇਟ
Pong Dam News : ਸ਼ਾਹ ਬੈਰਾਜ ਨਹਿਰ ਦੇ ਖੋਲ੍ਹਣੇ ਪਏ ਫਲੱਡ ਗੇਟ, ਭਾਰੀ ਮੀਂਹ ਨੇ ਮਚਾਈ ਤਬਾਹੀ
Pong Dam News in Punjabi : ਹਿਮਾਚਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਪੌਂਗ ਡੈਮ ’ਚ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਤਾਜਾ ਅੰਕੜਿਆਂ ਮੁਤਾਬਕ, ਪਾਣੀ ਦਾ ਲੈਵਲ 1321.90 ਫੁੱਟ ਤੱਕ ਪਹੁੰਚ ਗਿਆ ਹੈ, ਜਦਕਿ ਪੌਂਗ ਡੈਮ ਦੀ ਪੂਰਨ ਸਮਰੱਥਾ 1380 ਫੁੱਟ ਹੈ। ਇਹ ਸਥਿਤੀ ਚਿੰਤਾ ਦਾ ਵਿਸ਼ਾ ਬਣ ਗਈ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਦਰਿਆ ਅਤੇ ਨੀਵੀਂ ਥਾਵਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਪੌਂਗ ਡੈਮ ਦੇ ਨਾਲ-ਨਾਲ, ਹੁਸ਼ਿਆਰਪੁਰ ਦੇ ਤਲਵਾੜਾ ਖੇਤਰ ਵਿੱਚ ਸਥਿਤ ਸ਼ਾਹ ਬੈਰਾਜ ਨਹਿਰ ‘ਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਬੀਤੀ ਰਾਤ ਤਕ ਪਾਣੀ ਦੇ ਵਾਧੇ ਕਾਰਨ ਸ਼ਾਹ ਬੈਰਾਜ ਦੇ 53 ਗੇਟਾਂ ਵਿੱਚੋਂ 8 ਗੇਟ ਖੋਲ੍ਹਣੇ ਪਏ।
ਹਾਲਾਂਕਿ, ਅੱਜ ਸਵੇਰੇ 6 ਗੇਟ ਬੰਦ ਕਰ ਦਿੱਤੇ ਗਏ ਹਨ, ਪਰ ਫਿਲਹਾਲ 2 ਗੇਟ ਅਜੇ ਵੀ ਖੁਲੇ ਹੋਏ ਹਨ, ਤਾਂ ਜੋ ਪਾਣੀ ਦਾ ਵਾਧਾ ਕੰਟਰੋਲ ਕੀਤਾ ਜਾ ਸਕੇ।
(For more news apart from Water level of Pong Dam increased, Shah Barrage Canal flood gates opened News in Punjabi, stay tuned to Rozana Spokesman)