ਮੇਹੁਲ ਚੌਕਸੀ ਦੀ ਗ੍ਰਿਫ਼ਤਾਰੀ ਲਈ ਭਾਰਤ-ਐਂਟੀਗੁਆ ਵਿਚਾਲੇ ਹੋਈ ਹਵਾਲਗੀ ਸੰਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚੋਂ ਹਜ਼ਾਰਾਂ ਕਰੋੜਾਂ ਦਾ ਘਪਲਾ ਕਰ ਕੇ ਫ਼ਰਾਰ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ 'ਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ। ਹੁਣ ਜਲਦ ਹੀ ਉਹ ਭਾਰਤੀ ਅਧਿਕਾਰੀਆਂ ...

Mehul Choksi

ਨਵੀਂ ਦਿੱਲੀ : ਦੇਸ਼ ਵਿਚੋਂ ਹਜ਼ਾਰਾਂ ਕਰੋੜਾਂ ਦਾ ਘਪਲਾ ਕਰ ਕੇ ਫ਼ਰਾਰ ਹੋਏ ਹੀਰਾ ਕਾਰੋਬਾਰੀ ਮੇਹੁਲ ਚੋਕਸੀ 'ਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ। ਹੁਣ ਜਲਦ ਹੀ ਉਹ ਭਾਰਤੀ ਅਧਿਕਾਰੀਆਂ ਦੇ ਕਬਜ਼ੇ ਵਿਚ ਹੋਵੇਗਾ। ਇੱਥੋਂ ਭੱਜ ਕੇ ਉਸ ਨੇ ਕੈਰੀਬੀਆਈ ਦੇਸ਼ ਐਂਟੀਗੁਆ ਦੀ ਨਾਗਰਿਕਤਾ ਹਾਸਲ ਕਰ ਲਈ ਸੀ, ਜਿਸ ਦੇ ਨਾਲ ਹਵਾਲਗੀ ਸੰਧੀ ਨਹੀਂ ਸੀ। ਇਕ ਰਿਪੋਰਟ ਮੁਤਾਬਕ ਭਾਰਤ ਅਤੇ ਐਂਟੀਗੁਆ ਨੇ ਹਵਾਲਗੀ ਸੰਧੀ 'ਤੇ ਦਸਤਖ਼ਤ ਕਰ ਦਿਤੇ ਹਨ। ਅਜਿਹੇ ਵਿਚ ਹੁਣ ਚੋਕਸੀ ਨੂੰ ਆਸਾਨੀ ਨਾਲ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਥੋਂ ਭਾਰਤ ਲਿਆਂਦਾ ਜਾ ਸਕਦਾ ਹੈ।