Non Veg ਖਾਣ ਵਾਲਿਆਂ ਦੀ ਜੇਬ ਹੋਵੇਗੀ ਢਿੱਲੀ, ਅੰਡਾ ਤੇ ਚਿਕਨ ਹੋ ਸਕਦਾ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਕਾਰੋਬਾਰ ਨਾਲ ਜੁੜੇ ਵਪਾਰੀਆਂ ਅਨੁਸਾਰ ਚਿਕਨ ਫੀਡ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ

poultry farm

ਨਵੀਂ ਦਿੱਲੀ: ਆਮ ਆਦਮੀ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ। ਇਸ ਸਮੇਂ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਦੇਸ਼ ਦੇ ਜ਼ਿਆਦਾਤਰ ਲੋਕ ਇਸ ਮਹੀਨੇ ਮਾਸਾਹਾਰੀ ਭੋਜਨ ਨਹੀਂ ਖਾਂਦੇ। ਜਦੋਂ ਉਹ ਸਾਉਣ ਤੋਂ ਬਾਅਦ ਚਿਕਨ ਜਾਂ ਅੰਡੇ ਖਰੀਦਣ ਗਏ, ਤਾਂ ਉਹਨਾਂ ਨੂੰ ਝਟਕਾ ਲੱਗ ਸਕਦਾ ਹੈ।

ਦਰਅਸਲ, ਮਹਿੰਗਾਈ ਹੁਣ ਅੰਡੇ ਅਤੇ ਚਿਕਨ ਦੇ ਸੁਆਦ ਨੂੰ ਖਰਾਬ ਕਰ ਸਕਦੀ ਹੈ। ਅੰਡੇ ਅਤੇ ਚਿਕਨ ਦੀਆਂ ਕੀਮਤਾਂ ਵਿੱਚ 20 ਤੋਂ 25 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ। ਇਸ ਦਾ ਕਾਰਨ ਪੋਲਟਰੀ ਅਤੇ ਅੰਡੇ ਦੇ ਉਤਪਾਦਨ ਦੀ ਲਾਗਤ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਕਿਸਾਨਾਂ ਦੀ ਲਾਗਤ ਵੀ ਵਧੀ ਹੈ। 

ਇਸ ਕਾਰੋਬਾਰ ਨਾਲ ਜੁੜੇ ਵਪਾਰੀਆਂ ਅਨੁਸਾਰ ਚਿਕਨ ਫੀਡ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਪੋਲਟਰੀ ਫਾਰਮਿੰਗ ਕਰਨ ਵਾਲੇ ਕਿਸਾਨ ਸੋਇਆਬੀਨ ਅਤੇ ਮੱਕੀ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ ਕਿਉਂਕਿ ਮੁਰਗੀ ਨੂੰ ਭੋਜਨ ਵਿੱਚ ਸੋਇਆਬੀਨ ਅਤੇ ਮੱਕੀ ਸਭ ਤੋਂ ਜ਼ਿਆਦਾ ਦਿੱਤੀ ਜਾਂਦੀ ਹੈ।

ਵਪਾਰੀਆਂ ਦੇ ਅਨੁਸਾਰ, ਸੋਇਆਮੀਲ 35 ਰੁਪਏ ਪ੍ਰਤੀ ਕਿਲੋ ਤੋਂ ਵਧ ਕੇ 90 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ, ਯਾਨੀ ਕੀਮਤਾਂ ਵਿੱਚ ਦੁੱਗਣੇ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਮੱਕੀ ਦੀ ਕੀਮਤ ਵੀ 40 ਰੁਪਏ ਦੇ ਕਰੀਬ ਪਹੁੰਚ ਗਈ ਹੈ, ਜੋ ਕਿ 21 ਰੁਪਏ ਪ੍ਰਤੀ ਕਿਲੋ ਮਿਲ ਰਹੀ ਸੀ। ਇਸ ਵੇਲੇ ਥੋਕ ਬਾਜ਼ਾਰ ਵਿੱਚ ਅੰਡੇ ਦੀ ਕੀਮਤ 4 ਤੋਂ 5 ਰੁਪਏ ਪ੍ਰਤੀ ਪੀਸ ਹੈ।

ਪੋਲਟਰੀ ਫਾਰਮਿੰਗ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਚਿਕਨ ਫੀਡ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਚਿਕਨ ਦੀ ਉਤਪਾਦਨ ਲਾਗਤ 75 ਰੁਪਏ ਤੋਂ ਵਧ ਕੇ 100 ਰੁਪਏ ਹੋ ਗਈ ਹੈ। ਯਾਨੀ ਲਾਗਤ 30 ਫੀਸਦੀ ਵਧੀ ਹੈ। ਜਿਸ ਕਾਰਨ ਅੰਡੇ ਅਤੇ ਚਿਕਨ ਦੀ ਕੀਮਤ 20 ਤੋਂ 25 ਫੀਸਦੀ ਤੱਕ ਵਧ ਸਕਦੀ ਹੈ।