ਦੇਸ਼ ’ਚ ਰੀਤੀ-ਰਿਵਾਜਾਂ ਅਤੇ ਅੰਧਵਿਸ਼ਵਾਸ ਦੇ ਨਾਂ ’ਤੇ ਬਲੀ ਚੜ੍ਹਾਏ ਜਾ ਰਹੇ ਨੇ 16 ਪ੍ਰਜਾਤੀਆਂ ਦੇ ਉਲੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਬਲਿਊ.ਡਬਲਿਊ.ਐਫ਼. ਇੰਡੀਆ ਨੇ ਕਿਹਾ ਕਿ ਕਾਨੂੰਨੀ ਪਾਬੰਦੀਆਂ ਦੇ ਬਾਵਜੂਦ ਹਰ ਸਾਲ ਸੈਂਕੜੇ ਪੰਛੀਆਂ ਦੀ ਅੰਧਵਿਸ਼ਵਾਸ ਨਾਲ ਜੁੜੇ ਰੀਤੀ-ਰਿਵਾਜਾਂ ਲਈ ਬਲੀ ਦਿਤੀ ਜਾਂਦੀ ਹੈ।

WWF India released the poster, wrote – 16 species of owls are smuggled in the country

ਨਵੀਂ ਦਿੱਲੀ : ਵਰਲਡ ਵਾਈਲਡ ਲਾਈਫ਼ ਫ਼ੰਡ (ਡਬਲਿਊ.ਡਬਲਿਊ.ਐਫ਼) ਇੰਡੀਆ ਨੇ ਕਿਹਾ ਕਿ ਉਲੂਆਂ ਦੀ 16 ਅਜੀਹੀਆਂ ਪ੍ਰਜਾਤੀਆਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਦੀ ਆਮਤੌਰ ’ਤੇ ਭਾਰਤ ’ਚ ਤਸਕਰੀ ਕੀਤੀ ਜਾਂਦੀ ਹੈ। ਇਹ ਪੰਛੀ ਅੰਧਵਿਸ਼ਵਾਸ਼ ਅਤੇ ਰੀਤੀ-ਰਿਵਾਜਾਂ ਦੀ ਬਲੀ ਚੜਦੇ ਹਨ। ਉਲੂਆਂ ਦੀ ਇਨ੍ਹਾਂ ਪ੍ਰਜਾਤੀਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਦੀ ਪਛਾਣ ’ਚ ਮਦਦ ਲਈ ‘ਟ੍ਰੈਫ਼ਿਕ’ ਅਤੇ ਡਬਲਿਊ.ਡਬਲਿਊ.ਐਫ਼-ਇੰਡੀਆ’ ਨੇ ਇਕ ਸੂਚਨਾਤਮਕ ਪੋਸਟਰ ਬਣਾਇਆ ਹੈ

ਜਿਸ ਵਿਚ ਲਿਖਿਆ ਹੈ ‘ਗ਼ੈਰ ਕਾਨੂੰਨੀ ਜੰਗਲੀ ਜੀਵ ਵਪਾਰ’ ਤੋਂ ਪ੍ਰਭਾਵਤ : ਭਾਰਤ ਦੇ ਉਲੂ।’’ ਟ੍ਰੈਫ਼ਿਕ ਇਕ ਸੰਗਠਨ ਹੈ, ਜੋ ਇਹ ਯਕੀਨੀ ਕਰਨ ਦਾ ਕੰਮ ਕਰਦਾ ਹੈ ਕਿ ਜੰਗਲੀ ਜੀਵ ਵਪਾਰ ਕੁਦਰਤ ਦੀ ਰੱਖਿਆ ਖ਼ਤਰਾ ਨਾ ਹੋਵੇ। ਉਸ ਨੇ ਉਲੂਆਂ ਦੀਆਂ 16 ਪ੍ਰਜਾਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਆਮ ਤੌਰ ’ਤੇ ਭਾਰਤ ’ਚ ਤਸਕਰੀ ਕੀਤੀ ਜਾਂਦੀ ਹੈ।

ਟ੍ਰੈਫਿਕ ਦੇ ਭਾਰਤੀ ਦਫ਼ਤਰ ਦੇ ਮੁਖੀ ਡਾ. ਸਾਕੇਸ਼ ਬਡੋਲਾ ਨੇ ਕਿਹਾ,‘‘ਭਾਰਤ ’ਚ ਉਲੂਆਂ ਦਾ ਸ਼ਿਕਾਰ ਅਤੇ ਤਸਕਰੀ ਇਕ ਆਕਰਸ਼ਕ ਵਪਾਰ ਬਣ ਗਿਆ ਹੈ, ਜੋ ਅੰਧਵਿਸ਼ਵਾਸ ’ਤੇ ਟਿਕਿਆ ਹੈ।’’ ਸੰਗਠਨਾਂ ਨੇ ਕਿਹਾ,‘‘ਭਾਰਤ ’ਚ ਉਲੂ ਅੰਧਵਿਸ਼ਵਾਸਾਂ ਅਤੇ ਰੀਤੀ-ਰਿਵਾਜਾਂ ਦੇ ਪੀੜਤ ਹਨ, ਜਿਨ੍ਹਾਂ ਦਾ ਪ੍ਰਚਾਰ ਹਮੇਸ਼ਾ ਸਥਾਨਕ ਤਾਂਤਰਿਕ ਕਰਦੇ ਹਨ।’’ ਉਨ੍ਹਾਂ ਦਸਿਆ ਕਿ ਦੁਨੀਆਂ ਭਰ ’ਚ ਪਾਈਆਂ ਜਾਣ ਵਾਲੀਆਂ ਉਲੂਆਂ ਦੀਆਂ ਕਰੀਬ 250 ਪ੍ਰਜਾਤੀਆਂ ’ਚੋਂ ਕਰੀਬ 36 ਪ੍ਰਜਾਤੀਆਂ ਭਾਰਤ ’ਚ ਪਾਈਆਂ ਜਾਂਦੀਆਂ ਹਨ।

ਡਬਲਿਊ.ਡਬਲਿਊ.ਐਫ਼. ਇੰਡੀਆ ਨੇ ਕਿਹਾ ਕਿ ਕਾਨੂੰਨੀ ਪਾਬੰਦੀਆਂ ਦੇ ਬਾਵਜੂਦ ਹਰ ਸਾਲ ਸੈਂਕੜੇ ਪੰਛੀਆਂ ਦੀ ਅੰਧਵਿਸ਼ਵਾਸ ਨਾਲ ਜੁੜੇ ਰੀਤੀ-ਰਿਵਾਜਾਂ ਲਈ ਬਲੀ ਦਿਤੀ ਜਾਂਦੀ ਹੈ। ਡਬਲਿਊ.ਡਬਲਿਊ.ਐੱਫ. ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਉ.) ਰਵੀ ਸਿੰਘ ਅਨੁਸਾਰ ਉਲੂ ਸ਼ਿਕਾਰ ਕਰਨ ਵਾਲੇ ਪੰਛੀ ਹਨ। ਇਨ੍ਹਾਂ ਨੂੰ ਕਿਸਾਨ ਮਿੱਤਰ ਮੰਨਿਆ ਜਾਂਦਾ ਹੈ ਕਿਉਂਕਿ ਇਹ ਖੇਤਾਂ ਤੋਂ ਚੂਹਿਆਂ ਨੂੰ ਖ਼ਤਮ ਕਰਨ ਦਾ ਕੰਮ ਕਰਦੇ ਹਨ।