ਆਯੂਸ਼ਮਾਨ ਭਾਰਤ ਯੋਜਨਾ ਦੇ ਨਾਮ 'ਤੇ ਵੱਡਾ ਫ਼ਰਜ਼ੀਵਾੜਾ, ਤੀਜੇ ਨੰਬਰ 'ਤੇ ਪੰਜਾਬ  

ਏਜੰਸੀ

ਖ਼ਬਰਾਂ, ਰਾਸ਼ਟਰੀ

- ਨੈਸ਼ਨਲ ਹੈਲਥ ਅਥਾਰਟੀ ਨੇ ਜਾਰੀ ਕੀਤੇ ਧੋਖਾਧੜੀ ਵਿਰੋਧੀ ਦਿਸ਼ਾ-ਨਿਰਦੇਸ਼ਾਂ

Ayushman Bharat Yojna

- 17 ਸੂਬਿਆਂ 'ਚ 24,152 ਮਾਮਲੇ ਆਏ ਸਾਹਮਣੇ 
- ਤੀਜੇ ਨੰਬਰ 'ਤੇ ਪੰਜਾਬ 'ਚ ਮਿਲੇ 4,812 ਮਾਮਲੇ 

ਚੰਡੀਗੜ੍ਹ : ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਸਕੀਮ 'ਚ ਫਰਜ਼ੀਵਾੜੇ ਦਾ ਖ਼ੁਲਾਸਾ ਹੋਇਆ ਹੈ। ਆਯੂਸ਼ਮਾਨ ਭਾਰਤ ਯੋਜਨਾ ਤਹਿਤ ਪੂਰੇ ਦੇਸ਼ 'ਚੋਂ 17 ਸੂਬਿਆਂ ਦੀਆਂ ਰਾਜ ਸਿਹਤ ਏਜੰਸੀਆਂ (NHA) ਨੇ 24,152 ਦਾਅਵਿਆਂ ਦਾ ਪਤਾ ਲਗਾਇਆ ਹੈ, ਜਿਨ੍ਹਾਂ ਵਿੱਚੋਂ 6,161 ਇਕੱਲੇ ਪੰਜਾਬ ਅਤੇ ਹਰਿਆਣਾ ਦੇ ਸਨ। ਜਾਣਕਾਰੀ ਅਨੁਸਾਰ ਕੁੱਲ ਫ਼ਰਜ਼ੀ ਮਾਮਲਿਆਂ ਦਾ 26 ਫ਼ੀਸਦੀ ਸਿਰਫ ਪੰਜਾਬ ਅਤੇ ਹਰਿਆਣਾ ਵਿਚ ਰਿਪੋਰਟ ਕੀਤਾ ਗਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਇਕੱਠੇ ਕੀਤੇ ਅੰਕੜਿਆਂ ਮੁਤਾਬਕ ਇਸ ਫਰਜ਼ੀਵਾੜੇ ਦੇ ਮਾਮਲਿਆਂ ਵਿਚ ਪੰਜਾਬ ਤੀਜੇ ਨੰਬਰ 'ਤੇ ਹੈ ਅਤੇ ਪੰਜਾਬ ਵਿਚ 4,812 ਫ਼ਰਜ਼ੀ ਮਾਮਲੇ ਸਾਹਮਣੇ ਆਏ ਹਨ। ਪੰਜਾਬ 'ਚ 682 ਨਿੱਜੀ ਹਸਪਤਾਲ ਅਤੇ 245 ਸਰਕਾਰੀ ਹਸਪਤਾਲ ਇਸ ਯੋਜਨਾ ਤਹਿਤ ਸੂਚੀਬੱਧ ਕੀਤੇ ਗਏ ਹਨ। ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਇਸ ਸਕੀਮ ਤਹਿਤ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਇਹ ਸਕੀਮ ਲਾਗੂ ਕਰਨ ਵਾਲੀ ਨੈਸ਼ਨਲ ਹੈਲਥ ਏਜੰਸੀ ਨੇ ਧੋਖਾਧੜੀ ਵਿਰੋਧੀ ਦਿਸ਼ਾ-ਨਿਰਦੇਸ਼ਾਂ ਦੀ ਇਕ ਵਿਆਪਕ ਯੋਜਨਾ ਤਿਆਰ ਕੀਤੀ ਹੈ। ਨਿਰਧਾਰਿਤ ਮਾਪਦੰਡਾਂ ਮੁਤਾਬਕ ਸਾਰੇ ਦਾਅਵਿਆਂ ਲਈ ਮਨਜ਼ੂਰੀ ਅਤੇ ਭੁਗਤਾਨ ਤੋਂ ਪਹਿਲਾਂ ਮਰੀਜ਼ ਦੀ ਬੈੱਡ 'ਤੇ ਫੋਟੋ ਸਮੇਤ ਲਾਜ਼ਮੀ ਸਹਾਇਕ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ।