UP: ਚੋਰੀ ਦੇ ਸ਼ੱਕ 'ਚ 2 ਨਾਬਾਲਗਾਂ ਨੂੰ ਪਿਲਾਇਆ ਪਿਸ਼ਾਬ, ਗੁਪਤ ਅੰਗ 'ਤੇ ਲਗਾਈ ਮਿਰਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁੰਡਿਆਂ ਨੇ ਕਥਿਤ ਤੌਰ 'ਤੇ ਮੁੰਡਿਆਂ ਨੂੰ ਫੜ ਲਿਆ ਅਤੇ ਉਨ੍ਹਾਂ 'ਤੇ ਪੈਸੇ ਚੋਰੀ ਕਰਨ ਦਾ ਦੋਸ਼ ਲਗਾ ਕੇ ਬੰਨ੍ਹ ਲਿਆ।

2 Minors Forced To Drink Urine, Chilli Rubbed On Anus On

ਸਿਧਾਰਥਨਗਰ-  ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ 'ਚ ਚੋਰੀ ਦੇ ਸ਼ੱਕ 'ਚ ਦੋ ਨਾਬਾਲਗ ਲੜਕਿਆਂ ਨੂੰ ਕਥਿਤ ਤੌਰ 'ਤੇ ਪਿਸ਼ਾਬ ਪਿਲਾਇਆ ਗਿਆ, ਉਨ੍ਹਾਂ ਦੇ ਗੁਪਤ ਅੰਗਾਂ 'ਤੇ ਹਰੀ ਮਿਰਚ ਲਗਾਈ ਗਈ ਅਤੇ ਜ਼ਬਰਦਸਤੀ ਕੁਝ ਟੀਕੇ ਵੀ ਲਗਾਏ ਗਏ। ਪੀੜਤਾਂ ਦੀ ਉਮਰ 10 ਅਤੇ 15 ਸਾਲ ਹੈ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਪੀੜਤ ਲੜਕਿਆਂ ਨੂੰ ਹਰੀ ਮਿਰਚ ਖਾਂਦੇ ਅਤੇ ਬੋਤਲ ਵਿਚ ਭਰ ਕੇ ਪਿਸ਼ਾਬ ਕਰਦੇ ਦਿਖਾਇਆ ਗਿਆ ਹੈ। ਮਰਦਾਂ ਦੇ ਇੱਕ ਸਮੂਹ ਨੂੰ ਉਨ੍ਹਾਂ ਨਾਲ ਦੁਰਵਿਵਹਾਰ ਕਰਦੇ ਅਤੇ ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਕੁੱਟਣ ਦੀ ਧਮਕੀ ਦਿੰਦੇ ਸੁਣਿਆ ਜਾ ਸਕਦਾ ਹੈ।

ਗੁੰਡਿਆਂ ਨੇ ਕਥਿਤ ਤੌਰ 'ਤੇ ਮੁੰਡਿਆਂ ਨੂੰ ਫੜ ਲਿਆ ਅਤੇ ਉਨ੍ਹਾਂ 'ਤੇ ਪੈਸੇ ਚੋਰੀ ਕਰਨ ਦਾ ਦੋਸ਼ ਲਗਾ ਕੇ ਬੰਨ੍ਹ ਲਿਆ। ਇਕ ਹੋਰ ਵੀਡੀਓ ਵਿਚ ਲੜਕਿਆਂ ਨੂੰ ਜ਼ਮੀਨ 'ਤੇ ਪੁੱਠੇ ਹੋ ਕੇ ਲੇਟੇ ਹੋਏ ਦੇਖਿਆ ਜਾ ਸਕਦਾ ਹੈ, ਉਨ੍ਹਾਂ ਦੇ ਹੱਥ ਉਨ੍ਹਾਂ ਦੀ ਪਿੱਠ ਪਿੱਛੇ ਬੰਨ੍ਹੇ ਹੋਏ ਹਨ ਅਤੇ ਟਰਾਊਜ਼ਰ ਹੇਠਾਂ ਖਿੱਚਿਆ ਹੋਇਆ ਹੈ, ਜਦੋਂ ਕਿ ਇਕ ਆਦਮੀ ਹਰੀ ਮਿਰਚਾਂ ਨੂੰ ਰਗੜ ਰਿਹਾ ਹੈ ਅਤੇ ਉਨ੍ਹਾਂ ਦੇ ਗੁਪਤ ਅੰਗਾਂ 'ਤੇ ਲਗ ਰਿਹਾ ਹੈ।  

ਇਹ ਵੀਡੀਓ 4 ਅਗਸਤ ਦੀ ਦੱਸੀ ਜਾ ਰਹੀ ਹੈ। ਵੀਡੀਓ ਜ਼ਿਲ੍ਹੇ ਦੇ  ਪਾਥਰਾ ਬਾਜ਼ਾਰ ਥਾਣਾ ਖੇਤਰ ਦੇ ਕੋਨਕਟੀ ਚੌਰਾਹੇ ਦੇ ਕੋਲ ਦੀ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ "ਦੋ ਬੱਚਿਆਂ ਵਿਰੁੱਧ ਇਤਰਾਜ਼ਯੋਗ ਕਾਰਵਾਈ" ਦੀ ਵੀਡੀਓ ਦਾ ਤੁਰੰਤ ਨੋਟਿਸ ਲਿਆ ਅਤੇ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ। ਜ਼ਿਲ੍ਹੇ ਦੇ ਵਧੀਕ ਪੁਲਿਸ ਸੁਪਰਡੈਂਟ ਸਿਧਾਰਥ ਨੇ ਕਿਹਾ, "ਹਮਲੇ ਵਿਚ ਸ਼ਾਮਲ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਵਿੱਚੋਂ ਛੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ।