Swiggy ਤੋਂ ਬਾਅਦ ਹੁਣ Zomato ਵੀ ਲਵੇਗੀ 2 ਰੁਪਏ ਪਲੇਟਫਾਰਮ ਫ਼ੀਸ, ਕੰਪਨੀ ਨੂੰ ਹੋਵੇਗਾ ਵੱਡਾ ਮੁਨਾਫ਼ਾ  

ਏਜੰਸੀ

ਖ਼ਬਰਾਂ, ਰਾਸ਼ਟਰੀ

ਕੰਪਨੀ ਨੇ ਵਿੱਤੀ ਸਾਲ 2024 ਦੀ ਪਹਿਲੀ ਤਿਮਾਹੀ 'ਚ 2 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ

After Swiggy, now Zomato will also charge 2 rupees platform fee

ਮੁੰਬਈ - ਫੂਡ ਡਿਲੀਵਰੀ ਪਲੇਟਫਾਰਮ Swiggy ਤੋਂ ਬਾਅਦ ਹੁਣ Zomato ਤੋਂ ਵੀ ਖਾਣਾ ਮੰਗਵਾਉਣਾ ਮਹਿੰਗਾ ਹੋਣ ਵਾਲਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਜ਼ੋਮੈਟੋ ਵੀ ਹੁਣ ਸਵਿੱਗੀ ਦੇ ਰਸਤੇ 'ਤੇ ਚੱਲਣ ਨੂੰ ਤਿਆਰ ਬੈਠੀ ਹੈ। ਦਰਅਸਲ ਹੁਣ Zomato ਨੇ ਵੀ ਗਾਹਕਾਂ ਤੋਂ ਪਲੇਟਫਾਰਮ ਫ਼ੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਇਹ ਪਲੇਟਫਾਰਮ ਫ਼ੀਸ ਫਿਲਹਾਲ ਸਿਰਫ਼ ਚੋਣਵੇਂ ਉਪਭੋਗਤਾਵਾਂ ਤੋਂ ਹੀ ਵਸੂਲੀ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ੋਮੈਟੋ ਦੇ ਕਵਿੱਕ ਕਾਮਰਸ ਪਲੇਟਫਾਰਮ ਬਲਿੰਕਿਟ ਨੂੰ ਇਸ ਤੋਂ ਦੂਰ ਰੱਖਿਆ ਗਿਆ ਹੈ।   

ਕੰਪਨੀ ਨੇ ਵਿੱਤੀ ਸਾਲ 2024 ਦੀ ਪਹਿਲੀ ਤਿਮਾਹੀ 'ਚ 2 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਮੁਨਾਫਾ ਦਰਜ ਕੀਤਾ ਹੈ। Swiggy ਨੇ ਕਰੀਬ ਚਾਰ ਮਹੀਨੇ ਪਹਿਲਾਂ ਫੂਡ ਆਰਡਰ 'ਤੇ ਪਲੇਟਫਾਰਮ ਫੀਸ ਵਸੂਲਣੀ ਸ਼ੁਰੂ ਕਰ ਦਿੱਤੀ ਸੀ। ਦੇਸ਼ 'ਚ ਪਹਿਲੀ ਵਾਰ ਕਿਸੇ ਫੂਡ ਡਿਲੀਵਰੀ ਕੰਪਨੀ ਨੇ ਇੰਨੀ ਫ਼ੀਸ ਵਸੂਲਣੀ ਸ਼ੁਰੂ ਕੀਤੀ ਸੀ। ਕੰਪਨੀ ਹਰੇਕ ਆਰਡਰ 'ਤੇ 2 ਰੁਪਏ ਫੀਸ ਵਸੂਲਦੀ ਹੈ।  

ਕੰਪਨੀ ਦਾ ਔਸਤ ਕੁੱਲ ਆਰਡਰ ਮੁੱਲ ਲਗਭਗ 415 ਰੁਪਏ ਹੈ। ਇਸ ਹਿਸਾਬ ਨਾਲ ਦੋ ਰੁਪਏ ਦੀ ਫ਼ੀਸ ਇਸ ਦਾ 0.5 ਫ਼ੀਸਦੀ ਬਣਦੀ ਹੈ। ਇਹ ਤੁਹਾਡੇ ਲਈ ਥੋੜ੍ਹੀ ਜਿਹੀ ਰਕਮ ਹੋ ਸਕਦੀ ਹੈ ਪਰ ਇਸ ਨਾਲ ਕੰਪਨੀ ਨੂੰ ਬਹੁਤ ਫਾਇਦਾ ਹੋ ਸਕਦਾ ਹੈ। ਕੰਪਨੀ ਨੂੰ ਜੂਨ ਤਿਮਾਹੀ ਵਿਚ 17.6 ਕਰੋੜ ਆਰਡਰ ਮਿਲੇ ਹਨ। ਇਹ ਰੋਜ਼ਾਨਾ ਦੇ ਆਧਾਰ 'ਤੇ ਲਗਭਗ 20 ਲੱਖ ਆਰਡਰ ਹਨ, ਜਿਸਦਾ ਮਤਲਬ ਹੈ ਕਿ ਕੰਪਨੀ ਰੋਜ਼ਾਨਾ ਆਰਡਰ 'ਤੇ ਪਲੇਟਫਾਰਮ ਫੀਸ ਵਜੋਂ 40 ਲੱਖ ਰੁਪਏ ਪ੍ਰਾਪਤ ਕਰ ਸਕਦੀ ਹੈ। ਇਸ ਤਰ੍ਹਾਂ ਕੰਪਨੀ ਹਰ ਮਹੀਨੇ ਕਰੀਬ 12 ਕਰੋੜ ਰੁਪਏ ਦੀ ਵਾਧੂ ਆਮਦਨ ਕਮਾ ਸਕਦੀ ਹੈ।

ਇਸ ਸਮੇਂ ਜ਼ੋਮੈਟੋ ਦਾ ਔਸਤਨ ਕੁੱਲ ਮੁੱਲ 415 ਰੁਪਏ ਦੇ ਆਸ-ਪਾਸ ਹੈ। ਹੁਣ ਜੇਕਰ ਅਸੀਂ ਇਸ 2 ਰੁਪਏ ਦੀ ਤੁਲਨਾ ਉਸ ਨਾਲ ਕਰੀਏ ਤਾਂ ਇਹ ਸਿਰਫ 0.5 ਫੀਸਦੀ ਹੈ। ਜਿਹੜਾ ਵਿਅਕਤੀ 415 ਰੁਪਏ ਦਾ ਆਰਡਰ ਕਰ ਰਿਹਾ ਹੈ, ਉਸ ਨੂੰ 2 ਰੁਪਏ ਦੇਣ ਵਿਚ ਕੀ ਮੁਸ਼ਕਲ ਹੋਵੇਗੀ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਉਨ੍ਹਾਂ ਦੇ ਬਿੱਲ ਵਿਚ ਪਲੇਟਫਾਰਮ ਫੀਸ 2 ਰੁਪਏ ਹੈ। ਜ਼ੋਮੈਟੋ ਤੋਂ ਇਲਾਵਾ, ਸਵਿਗੀ ਫੂਡ ਡਿਲੀਵਰੀ ਸੈਕਟਰ ਦੀ ਇਕਲੌਤੀ ਵੱਡੀ ਕੰਪਨੀ ਹੈ। ਅਜਿਹੇ 'ਚ 2 ਰੁਪਏ ਦੀ ਫੀਸ ਨਾਲ ਲੋਕਾਂ ਨੂੰ ਕੋਈ ਫਰਕ ਨਹੀਂ ਪਵੇਗਾ ਅਤੇ ਉਹ ਪਹਿਲਾਂ ਵਾਂਗ ਹੀ ਜ਼ੋਮੈਟੋ ਦੀ ਵਰਤੋਂ ਕਰਦੇ ਰਹਿਣਗੇ। ਇਸ ਦੇ ਨਾਲ ਹੀ ਜ਼ੋਮੈਟੋ ਇਸ ਤੋਂ ਭਾਰੀ ਕਮਾਈ ਕਰੇਗੀ।