Delhi News :ਰਾਜ ਸਭਾ ’ਚ ਬਿਹਾਰ ਐਸ.ਆਈ.ਆਰ. ਮੁੱਦੇ ਉਤੇ ਖੜਗੇ ਤੇ ਨੱਢਾ ਵਿਚਾਲੇ ਤਿੱਖੀ ਬਹਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਖੜਗੇ ਨੇ ਸਰਕਾਰ ਉਤੇ ਗੰਭੀਰ ਦੋਸ਼ ਲਗਾਏ, ਜਦਕਿ ਨੱਢਾ ਨੇ ਜਵਾਬੀ ਹਮਲਾ ਕੀਤਾ ਅਤੇ ਵਿਰੋਧੀ ਧਿਰ ਦੀ ਨੀਅਤ ਉਤੇ ਸਵਾਲ ਚੁੱਕੇ। 

ਰਾਜ ਸਭਾ ’ਚ ਬਿਹਾਰ ਐਸ.ਆਈ.ਆਰ. ਮੁੱਦੇ ਉਤੇ ਖੜਗੇ ਤੇ ਨੱਢਾ ਵਿਚਾਲੇ ਤਿੱਖੀ ਬਹਿਸ

Delhi News in Punjabi : ਬਿਹਾਰ ਦੇ ਐੱਸ.ਆਈ.ਆਰ. ਨੂੰ ਲੈ ਕੇ ਅੱਜ ਰਾਜ ਸਭਾ ’ਚ ਜ਼ਬਰਦਸਤ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਜੇ.ਪੀ. ਨੱਢਾ ਵਿਚਾਲੇ ਤਿੱਖੀ ਬਹਿਸ ਨੇ ਸਦਨ ਦਾ ਮਾਹੌਲ ਗਰਮ ਕਰ ਦਿਤਾ। ਖੜਗੇ ਨੇ ਸਰਕਾਰ ਉਤੇ ਗੰਭੀਰ ਦੋਸ਼ ਲਗਾਏ, ਜਦਕਿ ਨੱਢਾ ਨੇ ਜਵਾਬੀ ਹਮਲਾ ਕੀਤਾ ਅਤੇ ਵਿਰੋਧੀ ਧਿਰ ਦੀ ਨੀਅਤ ਉਤੇ ਸਵਾਲ ਚੁੱਕੇ। 

ਖੜਗੇ ਨੇ ਦੋਸ਼ ਲਾਇਆ ਕਿ ਸਰਕਾਰ ਬਿਹਾਰ ਵਿਚ ਵੋਟਰ ਸੂਚੀਆਂ ਵਿਚ ਬੇਨਿਯਮੀਆਂ ਅਤੇ ਪ੍ਰਸ਼ਾਸਨਿਕ ਬੇਨਿਯਮੀਆਂ ਬਾਰੇ ਜਵਾਬ ਦੇਣ ਤੋਂ ਬਚ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਨੀਂਹ ਵੋਟਰ ਦੀ ਨਿਰਪੱਖਤਾ ਉਤੇ ਟਿਕੀ ਹੋਈ ਹੈ ਅਤੇ ਜੇਕਰ ਇਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਤਾਂ ਇਹ ਸੰਵਿਧਾਨ ਦੇ ਵਿਰੁਧ ਹੈ। 
ਦੂਜੇ ਪਾਸੇ ਜੇ.ਪੀ. ਨੱਢਾ ਨੇ ਖੜਗੇ ਦੇ ਦੋਸ਼ਾਂ ਨੂੰ ‘ਸਿਆਸੀ ਡਰਾਮਾ’ ਕਰਾਰ ਦਿਤਾ ਅਤੇ ਕਿਹਾ ਕਿ ਵਿਰੋਧੀ ਧਿਰ ਸਿਰਫ ਭੰਬਲਭੂਸਾ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ਸਰਕਾਰ ਨੇ ਐਸ.ਆਈ.ਆਰ. ਤਹਿਤ ਸਾਰੀਆਂ ਪ੍ਰਕਿਰਿਆਵਾਂ ਪਾਰਦਰਸ਼ੀ ਢੰਗ ਨਾਲ ਪੂਰੀਆਂ ਕੀਤੀਆਂ ਹਨ ਅਤੇ ਵਿਰੋਧੀ ਧਿਰ ਦਾ ਉਦੇਸ਼ ਸਿਰਫ ਸਦਨ ਦੀ ਕਾਰਵਾਈ ਵਿਚ ਵਿਘਨ ਪਾਉਣਾ ਹੈ। ਨੱਢਾ ਨੇ ਕਿਹਾ ਕਿ ਅਸਲ ’ਚ ਕਾਂਗਰਸ ਨੇ ਦਹਾਕਿਆਂ ਤੱਕ ਸੰਸਥਾਵਾਂ ’ਚ ਲੋਕਾਂ ਦਾ ਭਰੋਸਾ ਡੋਲਾਇਆ।

ਕਾਰਵਾਈ ਦਾ ਸੰਚਾਲਨ ਕਰ ਰਹੇ ਭੁਵਨੇਸ਼ਵਰ ਕਾਲੀਤਾ ਅਤੇ ਹੋਰ ਮੈਂਬਰਾਂ ਨੇ ਵੀ ਦਖਲ ਦਿਤਾ। ਕਾਲੀਤਾ ਨੇ ਖੜਗੇ ਨੂੰ ਟੋਕਿਆ ਕਿ ਉਹ ਆਸਨ ਦੀ ਇਜ਼ਤ ਕਰਦੇ ਹੋਏ ਸਦਨ ਦੀ ਕਾਰਵਾਈ ਚਲਣ ਦੇਣ। ਪਰ ਦੋਹਾਂ ਵਿਚਕਾਰ ਬਹਿਸ ਇੰਨੀ ਤੇਜ਼ ਸੀ ਕਿ ਸਦਨ ਨੂੰ ਕੁੱਝ ਸਮੇਂ ਲਈ ਮੁਲਤਵੀ ਕਰਨਾ ਪਿਆ। ਖੜਗੇ ਅਤੇ ਨੱਢਾ ਇਕ ਦੂਜੇ ਉਤੇ ਚੀਕਦੇ ਰਹੇ ਜਦਕਿ ਕੇਂਦਰੀ ਮੰਤਰੀ ਕਿਰਨ ਰਿਜੀਜੂ ਵੀ ਦਖਲ ਦਿੰਦੇ ਨਜ਼ਰ ਆ ਰਹੇ ਹਨ। ਵਿਰੋਧੀ ਧਿਰ ਨੇ ਸੰਕੇਤ ਦਿਤਾ ਹੈ ਕਿ ਉਹ ਇਸ ਮੁੱਦੇ ਨੂੰ ਅੱਗੇ ਉਠਾਏਗਾ। 

(For more news apart from Heated debate between Kharge and Nadda on Bihar SIR issue in Rajya Sabha News in Punjabi, stay tuned to Rozana Spokesman)