ਮਹਿਲਾ ਸੰਸਦ ਮੈਂਬਰ ਦੀ ਚੇਨ ਖੋਹਣ ਦੇ ਆਰੋਪ ’ਚ ਇਕ ਵਿਅਕਤੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਨੇ ਆਰੋਪੀ ਕੋਲੋਂ ਸੋਨੇ ਚੇਨ ਕੀਤੀ ਬਰਾਮਦ

Man arrested for snatching chain from woman MP

Man arrested for snatching chain from woman MP : ਦਿੱਲੀ ਪੁਲਿਸ ਨੇ ਕਾਂਗਰਸ ਸੰਸਦ ਮੈਂਬਰ ਆਰ. ਸੁਧਾ ਦੇ ਗਲੇ ਤੋਂ 30 ਗ੍ਰਾਮ ਸੋਨੇ ਦੀ ਚੇਨ ਖੋਹਣ ਵਾਲੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ। ਆਰੋਪੀ ਦੀ ਪਛਾਣ 24 ਸਾਲਾ ਸੋਹਨ ਰਾਵਤ ਵਜੋਂ ਹੋਈ ਹੈ ਅਤੇ ਪੁਲਿਸ ਨੇ ਉਸ ਤੋਂ ਸੰਸਦ ਮੈਂਬਰ ਦੀ ਚੇਨ ਬਰਾਮਦ ਕਰ ਲਈ ਹੈ। 


ਪੁਲਿਸ ਨੇ ਦਾਅਵਾ ਕੀਤਾ ਕਿ ਆਰੋਪੀ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਉਸ ਦੀਆਂ ਹਰਕਤਾਂ ’ਤੇ ਨਜ਼ਰ ਰੱਖਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਵਤ ਵਿਰੁੱਧ ਪਹਿਲਾਂ ਹੀ 26 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਚੋਰੀ ਅਤੇ ਲੁੱਟ-ਖੋਹ ਨਾਲ ਸਬੰਧਤ ਹਨ। ਜਦਕਿ ਅਪ੍ਰੈਲ ’ਚ ਉਸ ਨੂੰ ਕਾਰ ਚੋਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ 27 ਜੂਨ ਨੂੰ ਜ਼ਮਾਨਤ ’ਤੇ ਬਾਹਰ ਆਇਆ ਸੀ।


ਜ਼ਿਕਰਯੋਗ ਹੈ ਕਿ 4 ਅਗਸਤ ਨੂੰ ਤਾਮਿਲਨਾਡੂ ਤੋਂ ਕਾਂਗਰਸੀ ਸੰਸਦ ਮੈਂਬਰ ਆਰ. ਸੁਧਾ ਦਿੱਲੀ ਦੇ ਚਾਣਕਿਆਪੁਰੀ ਖੇਤਰ ਵਿੱਚ ਤਾਮਿਲਨਾਡੂ ਭਵਨ ਨੇੜੇ ਸਵੇਰ ਦੀ ਸੈਰ ਕਰ ਰਹੀ ਸੀ। ਇਸ ਦੌਰਾਨ ਸਕੂਟੀ ’ਤੇ ਸਵਾਰ ਇੱਕ ਬਦਮਾਸ਼ ਨੇ ਉਸਦੀ ਗਰਦਨ ਤੋਂ ਚੇਨ ਖੋਹ ਲਈ ਅਤੇ ਭੱਜ ਗਿਆ। ਇਸ ਦੌਰਾਨ, ਕਾਂਗਰਸ ਸੰਸਦ ਮੈਂਬਰ ਡਿੱਗ ਪਈ। ਉਸਦੀ ਗਰਦਨ ਵਿੱਚ ਸੱਟਾਂ ਲੱਗੀਆਂ ਅਤੇ ਉਸਦੇ ਕੱਪੜੇ ਵੀ ਪਾਟ ਗਏ। ਸੁਧਾ ਤਾਮਿਲਨਾਡੂ ਦੇ ਮਯੀਲਾਦੁਥੁਰਾਈ ਤੋਂ ਕਾਂਗਰਸ ਸੰਸਦ ਮੈਂਬਰ ਹੈ। ਉਹ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਦਿੱਲੀ ਵਿੱਚ ਹੈ।