Delhi News : ‘ਇੰਡੀਆ’ ਬਲਾਕ ਦੀਆਂ ਪਾਰਟੀਆਂ ਇਕਜੁੱਟ : ਖੜਗੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਬਿਹਾਰ ’ਚ ਵੋਟਰ ਸੂਚੀ ਸੋਧ ਪ੍ਰਕਿਰਿਆ ’ਤੇ ਸੰਸਦ ’ਚ ਚਰਚਾ ਦੀ ਮੰਗ ਨੂੰ ਲੈ ਕੇ ‘ਇੰਡੀਆ’ ਸਮੂਹ ਦੀਆਂ ਪਾਰਟੀਆਂ ਇਕਜੁੱਟ ਹਨ

‘ਇੰਡੀਆ’ ਬਲਾਕ ਦੀਆਂ ਪਾਰਟੀਆਂ ਇਕਜੁੱਟ : ਖੜਗੇ 

Delhi News in Punjabi : ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਬੁਧਵਾਰ ਨੂੰ ਕਿਹਾ ਕਿ ਬਿਹਾਰ ’ਚ ਵੋਟਰ ਸੂਚੀ ਸੋਧ ਪ੍ਰਕਿਰਿਆ ’ਤੇ ਸੰਸਦ ’ਚ ਚਰਚਾ ਦੀ ਮੰਗ ਨੂੰ ਲੈ ਕੇ ‘ਇੰਡੀਆ’ ਸਮੂਹ ਦੀਆਂ ਪਾਰਟੀਆਂ ਇਕਜੁੱਟ ਹਨ ਕਿਉਂਕਿ ਸਾਰੇ ਭਾਰਤੀਆਂ ਦੇ ਵੋਟਿੰਗ ਅਧਿਕਾਰ ਦੀ ਰੱਖਿਆ ਕਰਨਾ ਮਹੱਤਵਪੂਰਨ ਹੈ।

ਵਿਜੈ ਚੌਕ ਵਿਖੇ ‘ਇੰਡੀਆ’ ਬਲਾਕ ਦੇ ਲੀਡਰਾਂ ਨਾਲ ਪ੍ਰੈੱਸ ਕਾਨਫ਼ਰੰਸ ਦੌਰਾਨ ਖੜਗੇ ਨੇ ਚੇਤਾਵਨੀ ਦਿਤੀ, ‘‘ਲੋਕਾਂ ਦੇ ਵੋਟ ਦੇ ਅਧਿਕਾਰ ਨੂੰ ਖੋਹਿਆ ਨਹੀਂ ਜਾਣਾ ਚਾਹੀਦਾ। ਐਸ.ਆਈ.ਆਰ. ਅਭਿਆਸ ਵਿਚ ਇਹੀ ਹੋ ਰਿਹਾ ਹੈ।’’ ਉਨ੍ਹਾਂ ਨੇ ਚਰਚਾ ਦੀ ਇਜਾਜ਼ਤ ਦੇਣ ਤੋਂ ਸਰਕਾਰ ਦੇ ਇਨਕਾਰ ਦੀ ਆਲੋਚਨਾ ਕਰਦਿਆਂ ਕਿਹਾ, ‘‘ਉਹ ਵੋਟ ਚੋਰੀ ਵਿਚ ਸ਼ਾਮਲ ਹਨ... ਨਾਗਰਿਕਤਾ ਉਤੇ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’

(For more news apart from Parties of 'India' bloc united: Kharge News in Punjabi, stay tuned to Rozana Spokesman)