Delhi News : ਇਸੇ ਮਹੀਨੇ ਜਾਪਾਨ ਅਤੇ ਚੀਨ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Delhi News : ਜਾਪਾਨ ਤੋਂ ਉਹ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਾਲਾਨਾ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਚੀਨ ਜਾ ਸਕਦੇ ਹਨ।

Prime Minister Modi to visit Japan and China this month

Delhi News in Punjabi : ਪ੍ਰਧਾਨ ਮੰਤਰੀ ਨਰਿੰਦਰ ਮੋਦੀ 29 ਅਗੱਸਤ ਤੋਂ ਜਾਪਾਨ ਅਤੇ ਚੀਨ ਦੀ ਯਾਤਰਾ ਕਰ ਸਕਦੇ ਹਨ। ਅਪਣੀ ਯਾਤਰਾ ਦੇ ਪਹਿਲੇ ਪੜਾਅ ’ਚ ਮੋਦੀ ਅਪਣੇ ਜਾਪਾਨੀ ਹਮਰੁਤਬਾ ਨਾਲ ਸਾਲਾਨਾ ਸਿਖਰ ਵਾਰਤਾ ਕਰਨ ਲਈ ਜਾਪਾਨ ਜਾ ਸਕਦੇ ਹਨ। ਜਾਪਾਨ ਤੋਂ ਉਹ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਸਾਲਾਨਾ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਚੀਨ ਜਾ ਸਕਦੇ ਹਨ।

ਜੇਕਰ ਚੀਨ ਦਾ ਦੌਰਾ ਹੁੰਦਾ ਹੈ ਤਾਂ ਪੂਰਬੀ ਲੱਦਾਖ ਸਰਹੱਦ ਉਤੇ ਤਣਾਅ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਇਹ ਪਹਿਲੀ ਯਾਤਰਾ ਹੋਵੇਗੀ। ਐਸ.ਸੀ.ਓ. ਸਿਖਰ ਸੰਮੇਲਨ 31 ਅਗੱਸਤ ਤੋਂ 1 ਸਤੰਬਰ ਤਕ ਕੀਤਾ ਜਾਵੇਗਾ। ਮੋਦੀ ਦੀ ਜਾਪਾਨ ਅਤੇ ਚੀਨ ਦੀ ਯੋਜਨਾਬੱਧ ਯਾਤਰਾ ਬਾਰੇ ਅਜੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। 

(For more news apart from Prime Minister Modi to visit Japan and China this month News in Punjabi, stay tuned to Rozana Spokesman)