ਚਲਾਨ ਹੋਇਆ ਇਨ੍ਹਾ ਜ਼ਿਆਦਾ ਕਿ ਵਿਅਕਤੀ ਨੇ ਆਪਣੇ ਹੀ ਮੋਟਰਸਾਇਕਲ ਨੂੰ ਲਗਾਈ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਵੀਂ ਦਿੱਲੀ ਦਾ ਤ੍ਰਿਵੇਣੀ ਕੰਪਲੈਕਸ ਚਿਰਾਗ ਦਿੱਲਾ ਦਾ ਇਲਾਕਾ ਇੱਕ ਜਵਾਨ ਬਾਇਕ...

Bike

ਨਵੀਂ ਦਿੱਲੀ: ਨਵੀਂ ਦਿੱਲੀ ਦਾ ਤ੍ਰਿਵੇਣੀ ਕੰਪਲੈਕਸ ਚਿਰਾਗ ਦਿੱਲਾ ਦਾ ਇਲਾਕਾ ਇੱਕ ਜਵਾਨ ਬਾਇਕ ‘ਤੇ ਜਾ ਰਿਹਾ ਸੀ। ਨਾਮ ਰਾਕੇਸ਼, ਰਹਿਣ ਵਾਲਾ ਸਰਵੋਦਏ ਇਨਕਲੇਵ ਦਾ। ਡਿਊਟੀ ‘ਤੇ ਤੈਨਾਤ ਟ੍ਰੈਫਿਕ ਪੁਲਸ ਕਰਮਚਾਰੀ ਨੂੰ ਜਵਾਨ ‘ਤੇ ਸ਼ੱਕ ਹੋਇਆ। ਉਨ੍ਹਾਂ ਨੇ ਰਾਕੇਸ਼ ਨੂੰ ਰੋਕਿਆ, ਸ਼ੱਕ ਠੀਕ ਨਿਕਲਿਆ। ਉਸਨੇ ਕਾਫ਼ੀ ਜ਼ਿਆਦਾ ਸ਼ਰਾਬ ਪੀ ਹੋਈ ਸੀ। ਨਵੇਂ ਟ੍ਰੈਫ਼ਿਕ ਰੂਲ ਵਿੱਚ ਸੋਧ ਤੋਂ ਬਾਅਦ ਸ਼ਰਾਬ ਪੀਕੇ ਗੱਡੀ ਚਲਾਣ ‘ਤੇ 10 ਹਜਾਰ ਤੱਕ ਦੇ ਚਲਾਨ ਦਾ ਨਿਯਮ ਹੈ। ਇਹ ਚਲਾਨ ਤਾਂ ਕੱਟਣਾ ਹੀ ਸੀ।

 

 

ਫਿਰ ਪਤਾ ਚੱਲਿਆ ਕਿ ਉਸਦੇ ਕੋਲ ਬਾਇਕ ਨਾਲ ਜੁੜੇ ਕਾਗਜ਼ਾਤ ਵੀ ਨਹੀਂ ਹਨ, ਤਾਂ ਟਰੈਫਿਕ ਪੁਲਿਸ ਨੇ ਉਸਦੀ ਬਾਇਕ ਜਬਤ ਕਰ ਲਈ। ਪੁਲਿਸ ਬਾਇਕ ਲੈ ਕੇ ਜਾ ਰਹੀ ਸੀ। ਰਾਕੇਸ਼ ਇੱਕ ਤਾਂ ਚਲਾਨ ਕੱਟਣ ਅਤੇ ਫਿਰ ਬਾਇਕ ਜਬਤ ਹੋਣ ਤੋਂ ਭੜਕਿਆ ਹੋਇਆ ਸੀ। ਉਥੇ ਹੀ ਕੋਲ ਖੜਾ ਸੀ। ਅਚਾਨਕ ਕੀ ਹੋਇਆ ਕਿ ਉਹ ਪੁਲਿਸ ਦੇ ਕੋਲ ਆਇਆ ਕਿਹਾ, ਮੇਰੇ ਕੋਲ ਕਾਗਜ਼ਾਤ ਹਨ। ਪੁਲਿਸ ਦਾ ਧਿਆਨ ਭਟਕਾ ਕੇ ਉਸਨੇ ਤੁਰੰਤ ਆਪਣੀ ਹੀ ਬਾਇਕ ਨੂੰ ਅੱਗ ਲਗਾ ਦਿੱਤੀ। PCR ਨੂੰ ਖ਼ਬਰ ਕੀਤੀ ਗਈ। ਰਾਕੇਸ਼ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ।

ਪੁਲਿਸ ਨੇ ਉਸ ‘ਤੇ IPC ਦੀ ਦਫਾ 453 ਵਿੱਚ FIR ਦਰਜ ਕੀਤੀ ਹੈ। ਬਾਇਕ ‘ਚ ਲੱਗੀ ਅੱਗ ਬੁਝਾਣ ਲਈ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਉੱਤੇ ਬੁਲਾਇਆ ਗਿਆ। ਪਰ ਬਾਇਕ ਸੜ ਚੁੱਕੀ ਸੀ। ਟ੍ਰੈਫ਼ਿਕ ਰੂਲ ਵਿੱਚ ਹੋਏ ਸੋਧ 1 ਸਤੰਬਰ ਤੋਂ ਲਾਗੂ ਹੋਏ ਹਨ। ਉਦੋਂ ਤੋਂ ਰੋਜ਼ਾਨਾ ਚਲਾਨ ਕੱਟਣ ਦੀਆਂ ਖ਼ਬਰਾਂ ਆ ਰਹੀਆਂ ਹਨ। ਚਲਾਨ ਦੀ ਭਾਰੀ ਰਕਮ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਘਮਾਸਾਨ ਮਚਿਆ ਹੋਇਆ ਹੈ।

ਜਿਵੇਂ ਕ‌ਿ ਨਾਰਮਲ, ਕੁੱਝ ਲੋਕ ਇਸ ਬਦਲੇ ਹੋਏ ਨਿਯਮਾਂ ਦੇ ਵਿਰੋਧ ਵਿੱਚ ਹਨ ਅਤੇ ਕੁਝ ਸਮਰਥਨ ਵਿੱਚ। ਚਲਾਨ ਕੱਟਣ ਦੇ ਮਾਮਲੇ ਤਾਂ ਇਨ੍ਹੇ ਦਿਲਚਸਪ ਹਨ ਕਿ ਜਿੰਨੇ ਦੀ ਗੱਡੀ ਨਹੀਂ, ਉਸਤੋਂ ਜ਼ਿਆਦਾ ਚਲਾਨ ਕਟ ਗਿਆ।