ਪੌਦਿਆਂ ਵਿਚ ਮੌਜੂਦ ਰਸਾਇਣਕ ਤੱਤ ਕਰ ਸਕਦੇ ਨੇ ਕੋਰੋਨਾ ਨੂੰ ਖਤਮ : ਅਧਿਐਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਖੋਜ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ (GGSIPU) ਅਤੇ ਪੰਜਾਬ ਯੂਨੀਵਰਸਿਟੀ (PU) ਦੇ ਦੋ ਪ੍ਰੋਫੈਸਰਾਂ ਦੁਆਰਾ ਕੀਤੀ ਗਈ ਹੈ।

Phytochemicals in plant extracts potential fighter for Covid infection: PU study

ਨਵੀਂ ਦਿੱਲੀ - ਕੋਰੋਨਾ ਵਾਇਰਸ ਨੇ ਘਟਣ ਦੀ ਬਜਾਏ ਦਿਨੋ ਦਿਨ ਆਪਣੇ ਪੈਰ ਪਸਾਰ ਰਿਹਾ ਹੈ, ਪਰ ਇਸ ਖਤਰਨਾਕ ਵਾਇਰਸ ਨਾਲ ਲੜਨ ਲਈ ਨਾ ਤਾਂ ਕੋਈ ਪ੍ਰਭਾਵਸ਼ਾਲੀ ਦਵਾਈ ਬਣਾਈ ਗਈ ਹੈ ਅਤੇ ਨਾ ਹੀ ਕੋਈ ਵੈਕਸੀਨ ਤਿਆਰ ਕੀਤੀ ਗਈ ਹੈ। ਹਾਲਾਂਕਿ ਪੂਰੀ ਦੁਨੀਆਂ ਵਿਚ ਨਵੀਂ ਖੋਜ ਲਗਾਤਾਰ ਕੀਤੀ ਜਾ ਰਹੀ ਹੈ।

ਭਾਰਤ ਦੀਆਂ ਦੋ ਯੂਨੀਵਰਸਿਟੀਆਂ ਨੇ ਹੁਣ ਕੋਰੋਨਾ ਬਾਰੇ ਨਵੀਂ ਖੋਜ ਕੀਤੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੌਦਿਆਂ ਵਿਚ ਮੌਜੂਦ ਰਸਾਇਣਕ ਤੱਤ ਇਸ ਵਾਇਰਸ ਨੂੰ ਹਰਾਉਣ ਵਿਚ ਕਾਮਯਾਬ ਹਨ। ਇਹ ਖੋਜ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ (GGSIPU) ਅਤੇ ਪੰਜਾਬ ਯੂਨੀਵਰਸਿਟੀ (PU) ਦੇ ਦੋ ਪ੍ਰੋਫੈਸਰਾਂ ਦੁਆਰਾ ਕੀਤੀ ਗਈ ਹੈ।

ਪੀਯੂ ਦੇ ਸੈਂਟਰ ਆਫ਼ ਬਾਇਓਲੋਜੀ ਸਿਸਟਮਜ਼ ਦੇ ਚੇਅਰਪਰਸਨ ਡਾ. ਅਸ਼ੋਕ ਕੁਮਾਰ ਅਤੇ GGSIPU ਦੇ ਡਾ. ਸੁਰੇਸ਼ ਕੁਮਾਰ ਅਨੁਸਾਰ ਪੌਦੇ ਵਿਚ ਲਗਭਗ 50 ਅਜਿਹੇ ਪਾਈਥੋਕੈਮੀਕਲ ਮੌਜੂਦ ਹਨ ਜੋ ਵਾਇਰਸ ਨੂੰ ਖ਼ਤਮ ਕਰ ਸਕਦੇ ਹਨ। ਪਾਈਥੋ ਕੈਮੀਕਲ ਪੌਦੇ ਦਾ ਤੱਤ ਹੈ ਜੋ ਪੌਦੇ ਦੇ ਜੜ੍ਹ, ਡੰਡੀ, ਪੱਤੇ, ਫਲ, ਸਬਜ਼ੀਆਂ ਅਤੇ ਹੋਰ ਹਿੱਸਿਆਂ ਵਿਚ ਮੌਜੂਦ ਹੈ। ਇਹ ਰਸਾਇਣਕ ਤੱਤ ਰਸਾਇਣਕ ਪ੍ਰਕਿਰਿਆ ਵਿਚੋਂ ਕੱਢੇ ਜਾ ਸਕਦੇ ਹਨ।

ਇਹ ਬਾਅਦ ਵਿਚ ਵਰਤਿਆ ਜਾ ਸਕਦਾ ਹੈ। ਅਧਿਐਨ ਵਿਚ ਪਤਾ ਲੱਗਾ ਹੈ ਕਿ ਇਹ ਪਾਇਓਕੈਮੀਕਲ ਸਾਨੂੰ ਬਹੁਤ ਸਾਰੇ ਵਾਇਰਸ ਅਤੇ ਬੈਕਟੀਰੀਆ ਦੇ ਹਮਲਿਆਂ ਤੋਂ ਬਚਾ ਸਕਦੇ ਹਨ। ਡਾ. ਸੁਰੇਸ਼ ਅਨੁਸਾਰ, ਖੋਜ ਵਿਚ ਪਾਇਆ ਗਿਆ ਕਿ ਰਸਾਇਣਕ ਤੱਤਾਂ ਨੇ ਕੋਰੋਨਾ ਦੇ ਪ੍ਰੋਟੀਨ ਉੱਤੇ ਹਮਲਾ ਕਰਕੇ ਉਸ ਨੂੰ ਰੋਕ ਦਿੱਤਾ। ਜੇ ਕੋਰੋਨਾ ਦਾ ਪ੍ਰੋਟੀਨ ਕਿਸੇ ਹੋਰ ਤੱਤ ਦੇ ਨਾਲ ਪ੍ਰਕਿਰਿਆ ਕਰਨ ਵਿਚ ਅਸਮਰੱਥ ਹੁੰਦਾ ਹੈ ਤਾਂ ਆਪਣੇ ਆਪ ਹੀ ਲਾਗ ਫੈਲਣ ਦਾ ਜੋਖ਼ਮ ਘੱਟ ਜਾਂਦਾ ਹੈ।

ਹਾਲਾਂਕਿ ਇਹ ਟੈਸਟ ਫਿਲਹਾਲ ਕੰਪਿਊਟਰ 'ਤੇ ਕੀਤਾ ਗਿਆ ਹੈ। ਅੱਗੇ, ਜੰਗਲੀ ਜੀਵਣ ਅਤੇ ਮਨੁੱਖਾਂ 'ਤੇ ਵੀ ਇਸ ਦੀ ਪਰਖ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ, ਇਹ ਕਿੰਨਾ ਪ੍ਰਭਾਵਸ਼ਾਲੀ ਹੈ ਇਸ ਬਾਰੇ ਸਹੀ ਤਰ੍ਹਾਂ ਪਤਾ ਲਗਾਇਆ ਜਾ ਸਕਦਾ ਹੈ। ਦੱਸ ਦਈਏ ਕਿ ਕੋਰੋਨਾ 'ਤੇ ਕੀਤੀ ਗਈ ਇਹ ਖੋਜ 3 ਸਤੰਬਰ ਨੂੰ ਅੰਤਰਰਾਸ਼ਟਰੀ ਜਨਰਲ ਫਾਈਟੋਮਾਈਡਿਸਨ ਵਿਚ ਵੀ ਪ੍ਰਕਾਸ਼ਤ ਕੀਤੀ ਗਈ ਹੈ।