ਸ਼ਿਮਲਾ ਦੇ ਜਿਓਰੀ ਇਲਾਕੇ ਵਿਚ ਖਿਸਕੀ ਜ਼ਮੀਨ, ਪਹਾੜ ਤੋਂ ਡਿੱਗਿਆ ਮਲਬਾ, ਰਸਤਾ ਬੰਦ
ਲੋਕਾਂ ਨੂੰ ਪ੍ਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਇੱਕ ਵਾਰ ਫਿਰ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਸੋਮਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਰਾਸ਼ਟਰੀ ਰਾਜਮਾਰਗ 5 'ਤੇ ਭਾਰੀ ਜਾਮ ਲੱਗ ਗਿਆ ਹੈ। ਇੱਥੇ ਸਵੇਰੇ ਹੀ ਪਹਾੜ ਤੋਂ ਭਾਰੀ ਮਲਬਾ ਡਿੱਗਣਾ ਸ਼ੁਰੂ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ।
ਹੋਰ ਵੀ ਪੜ੍ਹੋ: ਸਿਧਾਰਥ ਸ਼ੁਕਲਾ ਦੀ ਤਰ੍ਹਾਂ ਹੀ ਇਹ ਸਿਤਾਰੇ ਵਿਆਹ ਕਰਵਾਉਣ ਤੋਂ ਪਹਿਲਾਂ ਦੁਨੀਆਂ ਨੂੰ ਆਖ ਗਏ ਅਲਵਿਦਾ
ਇਹ ਹਾਦਸਾ ਸ਼ਿਮਲਾ ਜ਼ਿਲੇ ਦੇ ਰਾਮਪੁਰ ਸਬ-ਡਵੀਜ਼ਨ ਦੇ ਰਾਸ਼ਟਰੀ ਰਾਜਮਾਰਗ 5 ਦੇ ਨੇੜੇ ਵਾਪਰਿਆ। ਸੜਕ 'ਤੇ ਮਲਬੇ ਕਾਰਨ ਕਿੰਨੌਰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਗਿਆ।
ਪਿਛਲੇ ਹਫਤੇ ਹੀ ਸ਼ਿਮਲਾ ਦੇ ਵਿਕਾਸ ਨਗਰ ਇਲਾਕੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਸੀ। ਫਿਰ ਕੁਝ ਵਾਹਨ ਨੁਕਸਾਨੇ ਗਏ ਸਨ। ਇਸ ਤੋਂ ਪਹਿਲਾਂ 22 ਅਗਸਤ ਨੂੰ ਜ਼ਮੀਨ ਖਿਸਕਣ ਕਾਰਨ ਖਾਲਿਨੀ ਰੋਡ 'ਤੇ ਲੰਬਾ ਜਾਮ ਲੱਗਾ ਹੋਇਆ ਸੀ।
ਹੋਰ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਵਿੱਚ 100 ਪ੍ਰਤੀਸ਼ਤ ਲੋਕਾਂ ਨੂੰ ਲੱਗੀ ਟੀਕੇ ਦੀ ਪਹਿਲੀ ਖੁਰਾਕ