6 ਸਤੰਬਰ- ਜਦੋਂ 1965 ਦੀ ਜੰਗ 'ਚ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਸੀ ਮੂੰਹ-ਤੋੜਵਾਂ ਜਵਾਬ
ਜਾਣੋ ਇਸ ਤਰੀਕ ਨਾਲ ਜੁੜੀਆਂ ਦੇਸ਼-ਵਿਦੇਸ਼ ਦੀਆਂ ਇਤਿਹਾਸਕ ਘਟਨਾਵਾਂ
ਨਵੀਂ ਦਿੱਲੀ: ਸਾਲ ਦੇ 9ਵੇਂ ਮਹੀਨੇ ਦਾ 6ਵਾਂ ਦਿਨ ਭਾਰਤ ਤੇ ਦੁਨੀਆ ਦੇ ਇਤਿਹਾਸ ਵਿੱਚ ਦਰਜ ਸਾਡੀ ਫ਼ੌਜ ਵੱਲੋਂ ਦਿਖਾਈ ਅਨੂਠੀ ਬਹਾਦਰੀ ਦੀ ਯਾਦ ਦਿਵਾਉਂਦਾ ਹੈ, ਜਦੋਂ ਭਾਰਤੀ ਫ਼ੌਜ ਨੇ 6 ਸਤੰਬਰ ਨੂੰ ਪਾਕਿਸਤਾਨ ਦੇ 'ਆਪਰੇਸ਼ਨ ਜਿਬ੍ਰਾਲਟਰ' ਦਾ ਮੂੰਹ-ਤੋੜਵਾਂ ਜਵਾਬ ਦਿੱਤਾ ਸੀ। ਆਪਰੇਸ਼ਨ ਜਿਬ੍ਰਾਲਟਰ ਭਾਰਤੀ ਖ਼ਿਲਾਫ਼ ਬਗ਼ਾਵਤ ਦੀ ਛੇੜਨ ਲਈ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਘੁਸਪੈਠ ਰਣਨੀਤੀ ਦਾ 'ਕੋਡ ਨਾਂਅ' ਸੀ।
ਇਸ 'ਚ ਕਾਮਯਾਬੀ ਨਾਲ ਪਾਕਿਸਤਾਨ ਨੇ ਕਸ਼ਮੀਰ 'ਤੇ ਕਬਜ਼ਾ ਕਰਨ ਦੀ ਉਮੀਦ ਜਤਾਈ ਸੀ, ਪਰ ਇਹ ਕਾਰਵਾਈ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ। ਇਸ ਦਾ ਜਵਾਬ ਦਿੰਦੇ ਹੋਏ 6 ਸਤੰਬਰ 1965 ਨੂੰ ਬਹਾਦਰ ਭਾਰਤੀ ਸੈਨਿਕਾਂ ਨੇ ਕਾਰਵਾਈ ਕੀਤੀ, ਜੰਗ ਦਾ ਬਿਗੁਲ ਵੱਜਿਆ, ਅਤੇ ਭਾਰਤ ਨੇ ਇਸ ਜੰਗ 'ਚ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ।
ਦੇਸ਼-ਦੁਨੀਆ ਦੇ ਇਤਿਹਾਸ ਵਿੱਚ 6 ਸਤੰਬਰ ਨੂੰ ਦਰਜ ਕੁਝ ਹੋਰ ਅਹਿਮ ਘਟਨਾਵਾਂ ਇਸ ਪ੍ਰਕਾਰ ਹਨ:-
1522: ਵਿਕਟੋਰੀਆ, ਸਮੁੰਦਰ ਦੁਆਰਾ ਧਰਤੀ ਦੀ ਪਰਿਕਰਮਾ ਕਰਨ ਵਾਲਾ ਪਹਿਲਾ ਜਹਾਜ਼, ਸਪੇਨ ਵਾਪਸ ਪਰਤਿਆ।
1657: ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਅਚਾਨਕ ਬਿਮਾਰ ਹੋਣ ਕਾਰਨ, ਉਸ ਦੇ ਰਾਜ ਵਿੱਚ ਕਈ ਥਾਵਾਂ 'ਤੇ ਵੱਖਵਾਦੀ ਲਹਿਰਾਂ ਸ਼ੁਰੂ ਹੋ ਗਈਆਂ।
1889: ਓਡੀਸ਼ਾ ਦੇ ਕੱਟਕ ਵਿਖੇ ਸੁਤੰਤਰਤਾ ਸੰਗਰਾਮੀ ਸ਼ਰਤ ਚੰਦਰ ਬੋਸ ਦਾ ਜਨਮ।
1901: ਅਮਰੀਕਾ ਦੇ 25ਵੇਂ ਰਾਸ਼ਟਰਪਤੀ ਵਿਲੀਅਮ ਮੈਕਕਿਨਲੇ ਨੂੰ ਨਿਊਯਾਰਕ ਵਿੱਚ ਇੱਕ ਵਿਅਕਤੀ ਨੇ ਗੋਲ਼ੀ ਮਾਰ ਦਿੱਤੀ। ਅੱਠ ਦਿਨ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਨ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ।
1929: ਅਣਵੰਡੇ ਭਾਰਤ ਦੇ ਲਾਹੌਰ ਵਿੱਚ ਮਸ਼ਹੂਰ ਭਾਰਤੀ ਫ਼ਿਲਮਸਾਜ਼ ਯਸ਼ ਜੌਹਰ ਦਾ ਜਨਮ ਹੋਇਆ।
1965: ਭਾਰਤੀ ਫ਼ੌਜ ਨੇ ਪਾਕਿਸਤਾਨ ਦੇ ਆਪਰੇਸ਼ਨ ਜਿਬ੍ਰਾਲਟਰ ਦਾ ਮੂੰਹ-ਤੋੜ ਜਵਾਬ ਦਿੱਤਾ।
1970: ਪਾਪੂਲਰ ਫ਼ਰੰਟ ਫ਼ਾਰ ਲਿਬਰੇਸ਼ਨ ਨੇ ਯੂਰੋਪ ਦੇ ਹਵਾਈ ਅੱਡਿਆਂ ਤੋਂ ਚਾਰ ਜਹਾਜ਼ ਹਾਈਜੈਕ ਕੀਤੇ। ਹਾਈਜੈਕਰ ਇਨ੍ਹਾਂ ਜਹਾਜ਼ਾਂ ਨੂੰ ਜਾਰਡਨ ਅਤੇ ਮਿਸਰ ਦੇ ਹਵਾਈ ਅੱਡਿਆਂ 'ਤੇ ਲੈ ਗਏ। ਬੰਧਕ ਬਣਾਏ ਗਏ 382 ਕੈਦੀਆਂ ਦੇ ਬਦਲੇ, ਉਨ੍ਹਾਂ ਨੇ ਸਵਿੱਸ ਜੇਲ੍ਹ ਵਿੱਚ ਬੰਦ ਤਿੰਨ ਬੰਦਿਆਂ ਦੀ ਰਿਹਾਈ ਦੀ ਮੰਗ ਕੀਤੀ।
1972: ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਵੱਡੇ ਨਾਂਅ, ਅਤੇ ਪ੍ਰਸਿੱਧ ਸਰੋਦ ਵਾਦਕ ਉਸਤਾਦ ਅਲਾਉਦੀਨ ਖ਼ਾਨ ਦਾ ਦਿਹਾਂਤ।
1990: ਪ੍ਰਸਾਰ ਭਾਰਤੀ ਬਿਲ ਸੰਸਦ ਦੁਆਰਾ ਪਾਸ ਕੀਤਾ ਗਿਆ।
1991: ਰੂਸ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਨੂੰ ਕਦੇ ਸੇਂਟ ਪੀਟਰਸਬਰਗ, ਕਦੇ ਪੇਤਰੋਗ੍ਰਾਦ ਅਤੇ ਕਦੇ ਲੈਨਿਨਗ੍ਰਾਦ ਕਹੇ ਜਾਣ ਤੋਂ ਬਾਅਦ ਇਸ ਨੂੰ ਇਸ ਦਾ ਪੁਰਾਣਾ ਨਾਮ ਸੇਂਟ ਪੀਟਰਸਬਰਗ ਮਿਲ ਗਿਆ।
1997: ਇੱਕ ਹਫ਼ਤੇ ਦੇ ਸੋਗ ਤੋਂ ਬਾਅਦ ਬ੍ਰਿਟੇਨ ਅਤੇ ਦੁਨੀਆ ਨੇ ਵੇਲਜ਼ ਦੀ ਰਾਜਕੁਮਾਰੀ ਡਾਇਨਾ ਨੂੰ ਅੰਤਿਮ ਵਿਦਾਇਗੀ ਦਿੱਤੀ।
1998: ਮਸ਼ਹੂਰ ਜਾਪਾਨੀ ਫ਼ਿਲਮ ਨਿਰਦੇਸ਼ਕ ਅਕੀਰਾ ਕੁਰਾਸੋਵਾ ਦਾ ਦਿਹਾਂਤ।
2008: ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਸਮਝੌਤੇ ਨੂੰ ਪ੍ਰਮਾਣੂ ਸਪਲਾਇਰ ਗਰੁੱਪ ਦੁਆਰਾ ਮਨਜ਼ੂਰੀ ਦਿੱਤੀ ਗਈ।
2018: ਸੁਪਰੀਮ ਕੋਰਟ ਨੇ ਆਪਸੀ ਸਹਿਮਤੀ ਵਾਲੇ ਬਾਲਗਾਂ ਵਿਚਕਾਰ ਸਮਲਿੰਗੀ ਸੈਕਸ ਨੂੰ ਅਪਰਾਧ ਦੀ ਸ਼੍ਰੇਣੀ 'ਚੋਂ ਬਾਹਰ ਕੀਤਾ, ਅਤੇ ਇਸ ਨਾਲ ਸੰਬੰਧਿਤ ਬ੍ਰਿਟਿਸ਼ ਯੁਗ ਦੇ ਕਾਨੂੰਨ ਨੂੰ ਬਰਾਬਰੀ ਦੇ ਅਧਿਕਾਰ ਦੀ ਉਲੰਘਣਾ ਦੱਸਿਆ।
2020: ਸੰਵਿਧਾਨ ਦੇ ਮੂਲ ਢਾਂਚੇ ਦਾ ਸਿਧਾਂਤ ਦਿਵਾਉਣ ਵਾਲੇ ਕੇਸ਼ਵਾਨੰਦ ਭਾਰਤੀ ਦਾ ਦਿਹਾਂਤ ਹੋਇਆ। ਭਾਰਤੀ ਨੇ ਕੇਰਲ ਭੂਮੀ ਸੁਧਾਰ ਕਾਨੂੰਨ ਨੂੰ ਚੁਣੌਤੀ ਦਿੱਤੀ, ਜਿਸ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸੰਵਿਧਾਨ ਦੇ ਮੂਲ ਢਾਂਚੇ ਦਾ ਸਿਧਾਂਤ ਦਿੱਤਾ।