Rape Case: ਦੇਸ਼ 'ਚ 2 ਮਹੀਨਿਆਂ 'ਚ ਜਬਰ ਜਨਾਹ ਦੇ 149 ਮਾਮਲੇ ਆਏ ਸਾਹਮਣੇ- ਰਿਪੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

Rape Case: ਸਭ ਤੋਂ ਵੱਧ 93 ਮਾਮਲੇ 13 ਤੋਂ 18 ਸਾਲ ਦੀ ਉਮਰ ਦੀਆਂ ਕੁੜੀਆਂ ਨਾਲ ਹੋਏ ਹਨ

149 cases of rape were reported in the country in 2 months - report

 

Rape Case: ਕੋਲਕਾਤਾ ਵਿੱਚ 9 ਅਗਸਤ ਨੂੰ ਇੱਕ ਸਿਖਿਆਰਥੀ ਡਾਕਟਰ ਦੀ ਬਲਾਤਕਾਰ-ਕਤਲ ਤੋਂ ਬਾਅਦ ਤੋਂ ਹੀ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਮੀਡੀਆ ਏਜੰਸੀ ਪੀਟੀਆਈ ਨੇ ਆਪਣੀ ਹੀ ਖ਼ਬਰ ਦੇ ਹਵਾਲੇ ਨਾਲ ਦੇਸ਼ ਭਰ ਵਿੱਚ ਬਲਾਤਕਾਰ ਦੇ ਮਾਮਲਿਆਂ ਦੀ ਰਿਪੋਰਟ ਜਾਰੀ ਕੀਤੀ ਹੈ। ਇਹ ਅੰਕੜਾ 1 ਜੁਲਾਈ ਤੋਂ 31 ਅਗਸਤ ਦਰਮਿਆਨ ਹੈ।

ਇਸ ਰਿਪੋਰਟ ਮੁਤਾਬਕ ਪਿਛਲੇ 2 ਮਹੀਨਿਆਂ 'ਚ ਦੇਸ਼ 'ਚ ਬਲਾਤਕਾਰ ਦੇ 149 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 93 ਮਾਮਲੇ 13 ਤੋਂ 18 ਸਾਲ ਦੀ ਉਮਰ ਦੀਆਂ ਕੁੜੀਆਂ ਨਾਲ ਹੋਏ ਹਨ। ਜਿਨਸੀ ਹਿੰਸਾ ਦਾ ਸ਼ਿਕਾਰ ਹੋਈ ਸਭ ਤੋਂ ਛੋਟੀ ਕੁੜੀ ਸਿਰਫ਼ 18 ਮਹੀਨੇ ਦੀ ਹੈ।

ਜਬਰ ਜਨਾਹ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਮੁਲਜ਼ਮ ਕੋਈ ਜਾਣ-ਪਛਾਣ ਵਾਲਾ ਜਾਂ ਰਿਸ਼ਤੇਦਾਰ ਹੀ ਹੁੰਦਾ ਸੀ। ਰਿਪੋਰਟ ਮੁਤਾਬਕ ਦੇਸ਼ ਭਰ ਵਿੱਚ ਸਭ ਤੋਂ ਵੱਧ ਬਲਾਤਕਾਰ ਦੇ ਮਾਮਲੇ ਮਹਾਰਾਸ਼ਟਰ ਦੇ ਠਾਣੇ, ਯੂਪੀ ਦੇ ਬਲੀਆ ਅਤੇ ਰਾਜਧਾਨੀ ਦਿੱਲੀ ਵਿੱਚ ਸਾਹਮਣੇ ਆਏ ਹਨ।