Kolkata doctor rape-murder case : ਤ੍ਰਿਣਮੂਲ ਕਾਂਗਰਸ ਨੇ ਆਰਜੀ ਕਰ ਹਸਪਤਾਲ ਮਾਮਲੇ 'ਚ ਚਾਰਜਸ਼ੀਟ ਜਲਦ ਦਾਖ਼ਲ ਕਰਨ ਦੀ ਕੀਤੀ ਬੇਨਤੀ
ਕੋਲਕਾਤਾ ਹਾਈ ਕੋਰਟ ਨੇ ਅਗਸਤ 'ਚ ਇਸ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਸੀਬੀਆਈ ਨੂੰ ਸੌਂਪ ਦਿੱਤੀ ਸੀ
RG Kar hospital
Kolkata doctor rape-murder case : ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਡੇਰੇਕ ਓ' ਬ੍ਰਾਇਨ ਨੇ ਆਰਜੀ ਕਰ ਹਸਪਤਾਲ 'ਚ ਬਲਾਤਕਾਰ-ਕਤਲ ਮਾਮਲੇ 'ਚ ਚਾਰਜਸ਼ੀਟ ਦੀ ਸਥਿਤੀ ਨੂੰ ਲੈ ਕੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਸ਼ੁੱਕਰਵਾਰ ਨੂੰ ਸਵਾਲ ਕੀਤੇ।
ਉਨ੍ਹਾਂ ਨੇ ਸੋਸ਼ਲ ਮੀਡੀਆ ਸਾਈਟ 'ਐਕਸ' 'ਤੇ ਪੋਸਟ ਕੀਤਾ, "ਸੀਬੀਆਈ ਆਰਜੀ ਕਰ ਹਸਪਤਾਲ ਬਲਾਤਕਾਰ ਅਤੇ ਕਤਲ ਕੇਸ ਵਿੱਚ ਚਾਰਜਸ਼ੀਟ ਕਦੋਂ ਦਾਇਰ ਕਰੇਗੀ ਅਤੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਕਦੋਂ ਸ਼ੁਰੂ ਹੋਵੇਗਾ?" ਕਦੋਂ ?''
ਪਿਛਲੇ ਕੁਝ ਦਿਨਾਂ ਤੋਂ ਤ੍ਰਿਣਮੂਲ ਕਾਂਗਰਸ ਸੀਬੀਆਈ ਤੋਂ ਜਲਦੀ ਤੋਂ ਜਲਦੀ ਚਾਰਜਸ਼ੀਟ ਦਾਇਰ ਕਰਨ ਦੀ ਮੰਗ ਕਰ ਰਹੀ ਹੈ।
ਕੋਲਕਾਤਾ ਹਾਈ ਕੋਰਟ ਨੇ ਅਗਸਤ 'ਚ ਇਸ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਸੀਬੀਆਈ ਨੂੰ ਸੌਂਪ ਦਿੱਤੀ ਸੀ। ਪੁਲਸ ਨੇ 9 ਅਗਸਤ ਦੀ ਘਟਨਾ ਤੋਂ ਬਾਅਦ ਇਸ ਮਾਮਲੇ ਦੇ ਮੁੱਖ ਦੋਸ਼ੀ ਸਿਵਲੀਅਨ ਵਲੰਟੀਅਰ ਨੂੰ ਗ੍ਰਿਫਤਾਰ ਕੀਤਾ ਸੀ।