ਪ੍ਰਧਾਨ ਮੰਤਰੀ Narendra Modi ਨਿਊਯਾਰਕ 'ਚ ਹੋਣ ਵਾਲੇ ‘ਸੰਯੁਕਤ ਰਾਸ਼ਟਰ ਮਹਾਸੰਮੇਲਨ' ਨਹੀਂ ਲੈਣਗੇ ਹਿੱਸਾ
ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕਰਨਗੇ ਭਾਰਤੀ ਦੀ ਕਰਨਗੇ ਅਗਵਾਈ
ਨਵੀਂ ਦਿੱਲੀ : ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਆਖਰ ’ਚ ਨਿਊਯਾਰਕ ’ਚ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾਂਸੰਮੇਲਨ ਵਿਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਦੀ ਜਗ੍ਹਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਸੰਮੇਲਨ ’ਚ ਭਾਰਤ ਦੀ ਅਗਵਾਈ ਕਰਨਗੇ। ਪ੍ਰਧਾਨ ਮੰਤਰੀ ਦਾ ਸੰਮੇਲਨ ’ਚ ਹਿੱਸਾ ਨਾ ਲੈਣ ਦਾ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਦੇ ਰਾਸ਼ਰਪਤੀ ਡੋਨਾਲਡ ਟਰੰਪ ਨੇ ਭਾਰਤ ’ਤੇ ਰੂਸ ਤੋਂ ਤੇਲ ਖਰੀਦਣ ਦੇ ਚਲਦਿਆਂ ਵਾਧੂ ਟੈਰਿਫ਼ ਲਗਾਇਆ ਹੈ। ਜਿਸ ਤੋਂ ਬਾਅਦ ਭਾਰਤ ਅਤੇ ਅਮਰੀਕਾ ਦਰਮਿਆਨ ਟੈਰਿਫ਼ ਨੂੰ ਨੇ ਕੇ ਤਣਾਅ ਵਧਿਆ ਹੋਇਆ ਹੈ।
ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ ਗਈ ਬੁਲਾਰਿਆਂ ਦੀ ਸੂਚੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦੋਵੇਂ ਆਗੂਆਂ ਦੇ ਨਾਮ ਸ਼ਾਮਲ ਹਨ। ਸੰਯੁਕਤ ਰਾਸ਼ਟਰ ਮਹਾਸਭਾ ਦੇ 80ਵੇਂ ਸੈਸ਼ਨ ਦੀ ਉੱਚ-ਪੱਧਰੀ ਆਮ ਬਹਿਸ 23 ਤੋਂ 29 ਸਤੰਬਰ ਤੱਕ ਹੋਵੇਗੀ। ਸੈਸ਼ਨ ਦੀ ਸ਼ੁਰੂਆਤ ਰਵਾਇਤੀ ਤੌਰ ’ਤੇ ਬ੍ਰਾਜ਼ੀਲ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਅਮਰੀਕਾ ਦਾ ਨੰਬਰ ਆਉਂਦਾ ਹੈ।
ਬੁਲਾਰਿਆਂ ਦੀ ਸੂਚੀ ਦੇ ਅਨੁਸਾਰ ਭਾਰਤ ਵੱਲੋਂ 27 ਸਤੰਬਰ ਨੂੰ ਸਵੇਰੇ ਜਨਰਲ ਅਸੈਂਬਲੀ ਨੂੰ ਸੰਬੋਧਨ ਕੀਤਾ ਜਾਣਾ ਹੈ। ਇਸ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਗ੍ਹਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਭਾਰਤ ਦੀ ਨੁਮਾਇੰਦਗੀ ਕਰਨਗੇ।
ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ’ਚ ਇਸ ਨੂੰ ਸਾਲ ਦਾ ਸਭ ਤੋਂ ਅਹਿਮ ਕੂਟਨੀਤਕ ਸੈਸ਼ਨ ਮੰਨਿਆ ਜਾਂਦਾ ਹੈ, ਜੋ ਹਰ ਸਾਲ ਸਤੰਬਰ ਵਿੱਚ ਸ਼ੁਰੂ ਹੁੰਦਾ ਹੈ। ਇਸ ਸਾਲ ਇਹ ਸੈਸ਼ਨ ਇਜ਼ਰਾਈਲ-ਹਮਾਸ ਸੰਘਰਸ਼ ਅਤੇ ਯੂਕਰੇਨ-ਰੂਸ ਯੁੱਧ ਦੇ ਵਿਚਕਾਰ ਹੋ ਰਿਹਾ ਹੈ, ਜਿਸ ਨਾਲ ਇਸਦੀ ਮਹੱਤਤਾ ਹੋਰ ਵੀ ਵੱਧ ਗਈ ਹੈ।
ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਰੂਸ ਤੋਂ ਭਾਰਤ ਵੱਲੋਂ ਤੇਲ ਖਰੀਦੇ ਜਾਣ ਕਰਕੇ 25% ਵਾਧੂ ਟੈਰਿਫ ਲਗਾਇਆ, ਜਿਸ ਨਾਲ ਭਾਰਤ ’ਤੇ ਲਗਾਇਆ ਗਿਆ ਕੁੱਲ ਟੈਰਿਫ 50% ਹੋ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਰਿਪਬਲਿਕਨ ਨੇਤਾ ਦੇ ਇਸ ਕਦਮ ਨੂੰ ਤਰਕਹੀਣ ਦੱਸਿਆ ਸੀ।