ਤੇਜਸਵੀ ਯਾਦਵ ਨੂੰ ਖਾਲੀ ਕਰਨੀ ਹੋਵੇਗੀ ਸਰਕਾਰੀ ਕੋਠੀ : ਪਟਨਾ ਹਾਈਕੋਰਟ
ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ, ਤੇਜਸ਼ੀ ਯਾਦਵ ਨੂੰ ਇਕ ਪਾਸੇ ਅੱਜ ਦਿੱਲੀ ਦੇ ਪਟਿਆਲਾ ਕੋਰਟ ਨੇ ਆਈਆਰਸੀਟੀਸੀ ਮਾਮਲੇ ਵਿਚ ਰਾਹਤ ਦਿਤੀ ਤਾਂ ਉਥੇ ਹੀ ਪਟ...
ਪਟਨਾ : ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ, ਤੇਜਸ਼ੀ ਯਾਦਵ ਨੂੰ ਇਕ ਪਾਸੇ ਅੱਜ ਦਿੱਲੀ ਦੇ ਪਟਿਆਲਾ ਕੋਰਟ ਨੇ ਆਈਆਰਸੀਟੀਸੀ ਮਾਮਲੇ ਵਿਚ ਰਾਹਤ ਦਿਤੀ ਤਾਂ ਉਥੇ ਹੀ ਪਟਨਾ ਹਾਈਕੋਰਟ ਨੇ ਉਨ੍ਹਾਂ ਨੂੰ ਕਰਾਰਾ ਝੱਟਕਾ ਦਿਤਾ ਹੈ। ਤੇਜਸਵੀ ਯਾਦਵ ਨੂੰ ਹੁਣ ਪਟਨਾ ਦੇ ਪੰਚਰਤਨ ਰਸਤੇ ਸਥਿਤ ਸਰਕਾਰੀ ਬੰਗਲੇ ਨੂੰ ਛੱਡਣਾ ਹੋਵੇਗਾ।
ਦੱਸ ਦਈਏ ਕਿ ਪਹਿਲਾਂ ਰਾਜ ਸਰਕਾਰ ਨੇ ਉਨ੍ਹਾਂ ਨੂੰ ਬੰਗਲੇ ਨੂੰ ਖਾਲੀ ਕਰਨ ਦਾ ਆਦੇਸ਼ ਦਿਤਾ ਸੀ ਜਿਸ ਨੂੰ ਅੱਜ ਪਟਨਾ ਹਾਈਕੋਰਟ ਨੇ ਸਹੀ ਦੱਸਦੇ ਹੋਏ ਕਿਹਾ ਕਿ ਬੰਗਲਾ ਤੇਜਸਵੀ ਯਾਦਵ ਨੂੰ ਉਪ ਮੁੱਖ ਮੰਤਰੀ ਹੋਣ ਕਾਰਨ ਦਿਤਾ ਗਿਆ ਸੀ। ਹੁਣ ਜਦੋਂ ਉਹ ਅਹੁਦੇ 'ਤੇ ਨਹੀਂ ਰਹੇ ਤਾਂ ਉਨ੍ਹਾਂ ਦਾ ਅਲਾਟ ਸਰਕਾਰ ਨੇ ਰੱਦ ਕਰ ਦਿਤਾ ਗਿਆ। ਦਰਅਸਲ ਤੇਜਸਵੀ ਯਾਦਵ ਨੇ ਰਾਜ ਸਰਕਾਰ ਦੇ ਆਦੇਸ਼ ਨੂੰ ਪਟਨਾ ਹਾਈਕੋਰਟ ਵਿਚ ਚੁਣੋਤੀ ਦਿਤੀ ਸੀ ਪਰ ਕੋਰਟ ਨੇ ਉਨ੍ਹਾਂ ਦੇ ਦਾਅਵੇ ਨੂੰ ਖਾਰਿਜ ਕੀਤਾ ਰਾਜ ਸਰਕਾਰ ਦੇ ਆਦੇਸ਼ ਨੂੰ ਸਰੀ ਕਰਾਰ ਦਿਤਾ।
ਤੇਜਸਵੀ ਯਾਦਵ ਦੇ ਬੰਗਲੇ ਨੂੰ ਰਾਜ ਸਰਕਾਰ ਨੇ ਸੁਸ਼ੀਲ ਕੁਮਾਰ ਮੋਦੀ ਨੂੰ ਅਲਾਟ ਕੀਤਾ ਗਿਆ। ਤੁਹਾਨੂੰ ਨਾਲ ਹੀ ਦੱਸ ਦਈਏ ਕਿ ਫਿਲਹਾਲ ਤੇਜਸਵੀ ਯਾਦਵ ਰਾਬੜੀ ਦੇਵੀ ਦੇ ਬੰਗਲੇ ਵਿਚ ਉਨ੍ਹਾਂ ਦੇ ਨਾਲ ਰਹਿੰਦੇ ਹਨ। ਪਟਨਾ ਹਾਈਕੋਰਟ ਦੇ ਡਾਕਟਰ ਜੋਤੀ ਸ਼ਰਨ ਨੇ ਸਾਰੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਫੈਸਲੇ ਨੂੰ ਸੁਰੱਖਿਅਤ ਰੱਖਿਆ ਸੀ। ਇਸ ਫੈਸਲੇ ਨੂੰ ਅੱਜ ਸੁਣਾਇਆ ਗਿਆ ਅਤੇ ਤੇਜਸਵੀ ਯਾਦਵ ਨੂੰ ਬੰਗਲਾ ਖਾਲੀ ਕਰਨ ਦਾ ਆਦੇਸ਼ ਦਿਤਾ ਗਿਆ।