ਸਮੂਹਕ ਬਲਾਤਕਾਰ ਕਰਨ ਦੇ ਦੋਸ਼ 'ਚ 4 ਨੂੰ ਉਮਰ ਕੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਵੀਡੀਉ ਬਣਾ ਕੇ ਵਾਇਰਲ ਕਰਨ ਵਾਲੇ ਦੋਸ਼ੀ ਨੂੰ 5 ਸਾਲ ਦੀ ਸਜ਼ਾ

image

ਜੈਪੁਰ, 6 ਅਕਤੂਬਰ :  ਅਲਵਰ ਦੀ ਵਿਸ਼ੇਸ਼ ਅਦਾਲਤ ਨੇ ਥਾਣਾਗਾਜੀ 'ਚ ਇਕ ਵਿਆਹੁਤਾ ਨਾਲ ਸਮੂਹਕ ਬਲਾਤਕਾਰ ਮਾਮਲੇ 'ਚ 4 ਦੋਸ਼ੀਆਂ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਇਸ ਘਟਨਾ ਦੀ ਵੀਡੀਉ ਬਣਾ ਕੇ ੂੰ ਵਾਇਰਲ ਕਰਨ ਵਾਲੇ 5ਵੇਂ ਦੋਸ਼ੀ ਨੂੰ ਸੂਚਨਾ ਤਕਨਾਲੋਜੀ ਐਕਟ ਦੇ ਅਧੀਨ 5 ਸਾਲ ਦੀ ਸਜ਼ਾ ਸੁਣਾਈ ਹੈ।

image

ਸਰਕਾਰੀ ਵਕੀਲ ਨੇ ਜਾਣਕਾਰੀ ਦਿਤੀ ਕਿ ਸਾਰੇ ਦੋਸ਼ੀਆਂ ਨੂੰ ਆਈ.ਪੀ.ਸੀ. ਦੀ ਧਾਰਾ 376 (ਡੀ) ਤੋਂ ਇਲਾਵਾ ਕਈ ਹੋਰ ਧਾਰਾਵਾਂ ਦੇ ਅਧੀਨ ਸਜ਼ਾ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਪੀੜਤਾ ਨਾਲ ਵਾਰ-ਵਾਰ ਜਬਰ ਜ਼ਿਨਾਹ ਕਰਨ ਦੇ ਦੋਸ਼ੀ ਹੰਸਰਾਜ ਨੂੰ ਆਈ.ਪੀ.ਸੀ. ਦੀ ਇਕ ਹੋਰ ਧਾਰਾ 376-2 ਐਨ. ਦੇ ਅਧੀਨ ਦੋਸ਼ੀ ਪਾਇਆ ਗਿਆ ਹੈ। ਜੈਨ ਨੇ ਦੱਸਿਆ ਕਿ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। (ਏਜੰਸੀ)