ਭਾਰਤ-ਚੀਨ ਤੇ ਤਣਾਅ ਦਰਮਿਆਨ 17 ਨਵੰਬਰ ਨੂੰ ਪੀਐਮ ਮੋਦੀ ਤੇ ਸ਼ੀ ਜਿਨਪਿੰਗ ਆਹਮੋ-ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬ੍ਰਿਕਸ ਦੇਸ਼ਾਂ ਦੀ 17 ਨਵੰਬਰ ਨੂੰ ਇਕ ਵਰਚੁਅਲ ਬੈਠਕ ਹੋਵੇਗੀ। ਬ੍ਰਿਕਸ ਦੇਸ਼ਾਂ 'ਚੋਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਹਨ।

PM Modi, Chinese President Xi Jinping

ਨਵੀਂ ਦਿੱਲੀ: ਆਏ ਦਿਨ ਭਾਰਤ ਅਤੇ ਚੀਨ ਵਿੱਚ ਤਣਾਅ ਵੱਧ ਰਿਹਾ ਹੈ। ਹੁਣ ਸਰਕਾਰ ਵਲੋਂ ਭਾਰਤ ਅਤੇ ਚੀਨ ਵਿਚਾਲੇ ਤਣਾਅ ਨੂੰ ਘੱਟ ਕਰਨ ਲਈ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 17 ਨਵੰਬਰ ਨੂੰ ਬ੍ਰਿਕਸ ਦੀ ਬੈਠਕ 'ਚ ਆਹਮੋ-ਸਾਹਮਣੇ ਹੋ ਸਕਦੇ ਹਨ। ਇਥੇ ਦੱਸ ਦੇਈਏ ਕਿ ਬ੍ਰਿਕਸ ਦੇਸ਼ਾਂ ਦੀ 17 ਨਵੰਬਰ ਨੂੰ ਇਕ ਵਰਚੁਅਲ ਬੈਠਕ ਹੋਵੇਗੀ। ਬ੍ਰਿਕਸ ਦੇਸ਼ਾਂ 'ਚੋਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਹਨ।

ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਵਿਚਾਲੇ 12 ਅਕਤੂਬਰ ਨੂੰ ਗੱਲਬਾਤ ਦਾ ਇਕ ਹੋਰ ਦੌਰ ਹੋਣਾ ਹੈ, ਜਿਸ ਦਾ ਏਜੰਡਾ ਖ਼ਾਸਕਰ ਵਿਵਾਦਿਤ ਬਿੰਦੂਆਂ ਤੋਂ ਫ਼ੌਜਾਂ ਦੀ ਵਾਪਸੀ ਦੀ ਰੂਪਰੇਖਾ ਦਾ ਫ਼ੈਸਲਾ ਕਰਨਾ ਹੈ।