UP 'ਚ BJP ਸਰਕਾਰ ਖ਼ਿਲਾਫ਼ ਬਰਸੇ Tikait, 'ਸਰਕਾਰ ਤਾਂ ਬੇਰੁਜ਼ਾਗਾਰ ਤੇ ਵੋਟ ਚਾਹੁੰਦੀ ਹੈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀੜਤ ਪਰਿਵਾਰਾਂ ਦਾ ਧਿਆਨ ਰੱਖਣਾ ਪਿੰਡ ਵਾਲਿਆਂ ਦੀ ਜ਼ਿੰਮੇਵਾਰੀ

Rakesh Tikait

 

ਲਖੀਮਪੁਰ: ਲਖੀਮਪੁਰ ਹਿੰਸਾ 'ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਕਿਸਾਨ ਆਗੂ ਰਾਕੇਸ਼ ਟਿਕੈਤ (Rakesh Tikait) ਲਖੀਮਪੁਰ ਪਹੁੰਚੇ। ਉਹਨਾਂ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਨਾਲ ਹੀ ਉਹਨਾਂ ਨੇ ਪਿੰਡ ਵਾਲਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਅੰਦੋਲਨ ( Farmer Protest) ਨੂੰ ਚੱਲਦਿਆਂ ਇਕ ਸਾਲ ਹੋ ਗਿਆ।

 

 ਹੋਰ ਵੀ ਪੜ੍ਹੋ: ਰਾਹੁਲ ਗਾਂਧੀ ਦੇ ਨਾਲ ਲਖਨਊ ਜਾ ਰਹੇ ਮੁੱਖ ਮੰਤਰੀ ਚੰਨੀ, 'ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ'

11 ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਆਪਣੇ ਹੱਕ ਲੈਣ ਲਈ ਡਟੇ ਹਨ। ਇਹ ਵੀ ਉਸਦਾ ਹੀ ਹਿੱਸਾ ਸੀ।  ਕਿਸਾਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ ਪਰ ਬੀਜੇਪੀ ਆਗੂ ਦੇ ਮੁੰਡੇ ਨੇ ਜਾਣ ਬੁੱਝ ਕੇ ਕਿਸਾਨਾਂ ਉੱਪਰ ਗੱਡੀਆਂ ਚੜ੍ਹਾ ਦਿੱਤੀਆਂ।  

 

 ਹੋਰ ਵੀ ਪੜ੍ਹੋ: ਦਿੱਲੀ ਦੇ ਇਸ ਰੈਸਟੋਰੈਂਟ ਵਿੱਚ ਤੁਸੀਂ Bitcoin 'ਚ ਕਰ ਸਕਦੇ ਹੋ ਭੁਗਤਾਨ, 20% ਮਿਲੇਗੀ ਛੋਟ

ਇਸ ਘਟਨਾ ਵਿਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਜਾਨ ਚਲੀ ਗਈ।  ਇਸ ਤੋਂ ਦਰਦਨਾਕ ਮੌਤ ਨਹੀਂ ਹੋ ਸਕਦੀ। ਇਹ ਫਿਲਮਾਂ ਵਿਚ ਤਾਂ ਠੀਕ ਲੱਗਦਾ ਪਰ  ਅਸਲ ਜ਼ਿੰਦਗੀ ਵਿਚ ਪਹਿਲੀ ਵਾਰ ਵੇਖਿਆ। ਟਿਕੈਤ (Rakesh Tikait)  ਨੇ ਕਿਹਾ ਕਿ ਸਾਰੇ ਲੋਕਾਂ ਦੀ ਜ਼ਿੰਮੇਵਾਰ ਬਣਦੀ ਹੈ ਕਿ ਆਪਣੇ ਆਪਣੇ ਸੰਗਠਨਾਂ ਵੱਲ ਧਿਆਨ ਦਿਓ, ਇਕੱਠੇ ਰਹੋ, ਤੇ ਪੀੜਤ ਪਰਿਵਾਰ ਤੁਹਾਡੇ ਭਰੋਸੇ ਹੀ ਹਨ ਉਹਨਾਂ ਦਾ ਧਿਆਨ ਰੱਖੋ।

 

ਰਾਕੇਸ਼ ਟਿਕੈਤ (Rakesh Tikait)  ਨੇ ਕਿਹਾ ਕਿ ਸਰਕਾਰ ਤਾਂ ਚਾਹੁੰਦੀ ਹੈ ਕਿਸਾਨਾਂ ਦੀਆਂ ਜ਼ਮੀਨਾਂ ਚਲੀਆਂ ਜਾਣ। ਅਨਾਜ 'ਤੇ ਵੀ ਉਹਨਾਂ ਦਾ ਕਬਜ਼ਾ ਹੋ ਜਾਵੇ। ਜੇ ਇਸ ਤਰ੍ਹਾਂ ਹੋ ਗਿਆ ਤਾਂ ਇਥੇ ਕੋਈ ਮਜ਼ਦੂਰ ਨਹੀਂ ਬਚਣਾ, ਫਿਰ ਤਾਂ ਸਿਰਫ 5-6 ਹਜ਼ਾਰ ਦੀ ਨੌਕਰੀ ਹੋਵੇਗੀ ਜਾਂ ਬੇਰੁਜ਼ਗਾਰੀ।

 

 ਸਰਕਾਰ ਨੂੰ ਬੇਰੁਜ਼ਗਾਰ ਤੇ ਵੋਟ ਚਾਹੀਦੇ ਹਨ। ਜਿਸਦੇ ਲਈ ਹੀ ਕਿਸਾਨ ਸੰਘਰਸ਼ ਕਰ ਰਹੇ ਹਨ, ਆਪਣੇ  ਹੱਕਾਂ ਲਈ ਡਟੇ ਹਨ। ਲਖੀਮਪੁਰ ਹਿੰਸਾ ਵਿਚ ਸ਼ਹੀਦ ਹੋਏ ਕਿਸਾਨਾਂ ਦੀ ਸ਼ਹੀਦੀ ਵੀ ਇਸ ਲਈ ਹੋਈ ਹੈ ਕਿਉਂਕਿ ਉਹ ਵਿਰੋਧ ਕਰ ਰਹੇ ਸਨ।

 

 ਹੋਰ ਵੀ ਪੜ੍ਹੋ: ਦਰਦਨਾਕ ਸੜਕ ਹਾਦਸਾ: ਤੇਜ਼ ਰਫਤਾਰ ਟਰਾਲੇ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ, 22 ਲੋਕ ਜ਼ਖ਼ਮੀ

ਆਪਣੇ ਹੱਕ ਮੰਗ ਰਹੇ ਸਨ। ਅੱਠ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਇਥੋਂ ਦਾ ਗ੍ਰਹਿ ਮੰਤਰੀ ਹੈ। ਉਹਨਾਂ ਕਿਹਾ ਕਿ ਸਾਨੂੰ ਸਮਾਜਿਕ ਸੰਗਠਨ ਚਲਾਉਣਾ ਪਵੇਗਾ। ਨਸ਼ਿਆਂ ਨੂੰ ਰੋਕਣਾ ਪਵੇਗਾ। ਬਾਹਰਲੀਆਂ ਵਸਤੂਆਂ ਨੂੰ ਖਰੀਦਣਾ ਬੰਦ ਕਰਨਾ ਪਵੇਗਾ। ਜੇ ਕੋਲਡ ਡਰਿੰਕ ਪੀਣੀ ਬੰਦ ਕਰਾਂਗੇ ਫਿਰ ਹੀ ਦੁੱਧ ਪੀਵਾਂਗੇ। ਜੇ ਦੁੱਧ ਪੀਵਾਂਗੇ ਕਿਸਾਨਾਂ ਦੀ ਆਮਦਨ ਵਧੇਗੀ। ਜੇ ਕੰਪਨੀ ਦੀ ਚੀਜ਼ ਖਰੀਦੋ ਗਏ ਤਾਂ ਕੰਪਨੀ ਦੀ ਆਮਦਨੀ ਵਧੇਗੀ ਤੁਸੀਂ ਗਰੀਬ ਹੋਵੇਗੇ। ਜੇ ਤੁਸੀਂ ਪੋਸ਼ਟਿਕ ਘਰ ਦਾ ਬਣਿਆ ਖਾਵੋਗੇ ਤਾਂ ਸਿਹਤ ਵੀ ਤੰਦਰੁਸਤ ਰਵੋਗੇ। 

 ਹੋਰ ਵੀ ਪੜ੍ਹੋ: ਜੰਮੂ- ਕਸ਼ਮੀਰ: ਇੱਕ ਘੰਟੇ ਦੇ ਅੰਦਰ-ਅੰਦਰ 3 ਅਤਿਵਾਦੀ ਹਮਲੇ, 3 ਨਾਗਰਿਕਾਂ ਦੀ ਗਈ ਜਾਨ