NEET UG-2024: ਸੀਬੀਆਈ ਨੇ NEET UG-2024 ਪੇਪਰ ਲੀਕ ਮਾਮਲੇ ਵਿੱਚ ਦਾਇਰ ਕੀਤੀ ਤੀਜੀ ਚਾਰਜਸ਼ੀਟ
NEET UG-2024: ਸੀਬੀਆਈ ਨੇ 1 ਅਗਸਤ 2024 ਨੂੰ 13 ਆਰੋਪੀਆਂ ਦੇ ਖ਼ਿਲਾਫ਼ ਪਹਿਲਾ ਆਰੋਪ ਪੱਤਰ ਦਾਇਰ ਕੀਤਾ ਸੀ।
NEET UG-2024: ਕੇਂਦਰੀ ਜਾਂਚ ਬਿਊਰੋ ਨੇ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (ਅੰਡਰ ਗ੍ਰੈਜੂਏਟ) 2024 ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ 21 ਆਰੋਪੀਆਂ ਦੇ ਖ਼ਿਲਾਫ਼ ਸਬੰਧ ਵਿੱਚ ਤੀਜੀ ਚਾਰਜਸ਼ੀਟ ਪਟਨਾ ਵਿੱਚ ਸੀਬੀਆਈ ਕੇਸਾਂ ਲਈ ਵਿਸ਼ੇਸ਼ ਅਦਾਲਤ ਅੱਗੇ ਦਾਇਰ ਕੀਤੀ। ਏਜੰਸੀ ਦੇ ਸੂਤਰਾਂ ਨੇ ਸ਼ਨੀਵਾਰ ਨੂੰ ਕਿਹਾ ਹੈ।
ਸੀਬੀਆਈ ਨੇ ਮਾਮਲੇ ਵਿੱਚ 20 ਸਤੰਬਰ ਨੂੰ 6 ਆਰੋਪੀਆਂ ਦੇ ਖ਼ਿਲਾਫ਼ ਦੂਸਰੀ ਚਾਰਜਸ਼ੀਟ ਦਾਖਲ ਕੀਤੀ ਸੀ। ਦੂਸਰੀ ਚਾਰਜਸ਼ੀਟ 6 ਆਰੋਪੀਆਂ ਦੇ ਖ਼ਿਲਾਫ਼ ਦਾਖਲ ਕੀਤੀ ਗਈ, ਜਿਨ੍ਹਾਂ ਦੇ ਨਾਮ ਬਲਦੇਵ ਕੁਮਾਰ ਉਰਫ਼ ਚਿਟੂ, ਸਨੀ ਕੁਮਾਰ, ਅਹਿਸਾਨੁਲ ਹਕ (ਹਜ਼ਾਰੀਬਾਗ ਦੇ ਓਸਿਸ ਸਕੂਲ ਦੇ ਪ੍ਰਿੰਸੀਪਲ ਅਤੇ ਹਜ਼ਾਰੀਬਾਗ ਦੇ ਸਿਟੀ ਕੋਆਰਡੀਨੇਟਰ), ਮੁਹੰਮਦ ਇਮਤਿਆਜ ਆਲਮ (ਓਸਿਸ ਸਕੂਲ ਦੇ ਵਾਈਸ ਪ੍ਰਿੰਸੀਪਲ ਅਤੇ ਸੈਂਟਰ ਸੁਪਰਿਡੈਂਟ), ਜਮਾਲੂਦੀਨ ਉਰਫ਼ ਜਮਾਲ (ਹਜ਼ਾਰੀਬਾਗ ਦੇ ਇੱਕ ਅਖ਼ਬਾਰ ਦੇ ਰਿਪੋਰਟਰ) ਅਤੇ ਅਮਨ ਕੁਮਾਰ ਹਨ।
NEET UG-2024 ਪ੍ਰੀਖਿਆ ਦੇ ਸੰਚਾਲਨ ਲਈ ਕੇਂਦਰ ਸੁਪਰਡੈਂਟ ਨਿਯੁਕਤ ਕੀਤਾ ਗਿਆ ਸੀ, ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 (ਜਿਵੇਂ ਕਿ 2018 ਵਿੱਚ ਸੋਧਿਆ ਗਿਆ) ਦੀ ਧਾਰਾ 13(1)(a) ਦੇ ਤਹਿਤ ਗੰਭੀਰ ਆਰੋਪ ਲਗਾਏ ਗਏ ਸਨ।
ਸੀਬੀਆਈ ਨੇ 1 ਅਗਸਤ 2024 ਨੂੰ 13 ਆਰੋਪੀਆਂ ਦੇ ਖ਼ਿਲਾਫ਼ ਪਹਿਲਾ ਆਰੋਪ ਪੱਤਰ ਦਾਇਰ ਕੀਤਾ ਸੀ। ਜਾਂਚ ਤੋਂ ਪਤਾ ਲੱਗਿਆ ਕਿ ਓਸਿਸ ਸਕੂਲ ਦੇ ਪ੍ਰਿਸੀਪਲ ਅਹਿਸਾਨੁਲ ਹਕ ਨੇ NEET UG-2024 ਪਰੀਖਿਆ ਦੇ ਲਈ ਹਜ਼ਾਰੀਬਾਗ ਦੇ ਸਿਟੀ ਕੋਆਰਡੀਨੇਟਰ ਦੇ ਤੌਰ ਉੱਤੇ ਉਸੇ ਸਕੂਲ ਦੇ ਵਾਈਸ ਪ੍ਰਿਸੀਪਲ ਅਤੇ NEET UG 2024 ਪ੍ਰੀਖਿਆ ਦੇ ਲਈ ਕੇਂਦਰ ਸੁਪਰਡੈਂਟ ਮੁਹੰਮਦ ਇਮਤਿਆਜ ਆਲਮ ਦੇ ਨਾਲ ਮਿਲ ਕੇ ਹੋਰ ਆਰੋਪੀਆਂ ਦੇ ਨਾਲ ਮਿਲਕੇ ਨੀਟ ਯੂਜੀ ਪ੍ਰਸ਼ਨ ਪੱਤਰ ਚੋਰੀ ਕਰਨ ਦੀ ਸਾਜਿਸ਼ ਰਚੀ। ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (NEET) 2024 ਦੇ ਆਯੋਜਨ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਵਿਵਾਦ ਤੋਂ ਬਾਅਦ ਸੀਬੀਆਈ ਨੇ ਇਸ ਸਾਲ ਦੇ ਸ਼ੁਰੂ ਵਿੱਚ ਜਾਂਚ ਸ਼ੁਰੂ ਕੀਤੀ ਸੀ।