Mumbai Terrible Fire News: ਮੁੰਬਈ 'ਚ ਇਕ ਘਰ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਇਕ ਹੀ ਪਰਿਵਾਰ ਦੇ 7 ਮੈਂਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Mumbai Terrible Fire News: ਮਰਨ ਵਾਲਿਆਂ 'ਚ ਤਿੰਨ ਬੱਚੇ ਵੀ ਸ਼ਾਮਲ

Chembur Mumbai terrible fire

Chembur Mumbai terrible fire: ਮੁੰਬਈ ਦੇ ਚੇਂਬੂਰ ਇਲਾਕੇ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਚੇਂਬੂਰ ਸਥਿਤ ਇਕ ਦੁਕਾਨ 'ਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਘਟਨਾ ਸਵੇਰੇ ਪੰਜ ਵਜੇ ਵਾਪਰੀ। ਮਰਨ ਵਾਲਿਆਂ ਵਿਚ ਤਿੰਨ ਬੱਚੇ ਵੀ ਸ਼ਾਮਲ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਚੇਂਬੂਰ ਦੀ ਸਿਧਾਰਥ ਕਾਲੋਨੀ ਦੀ ਹੈ। ਇਸ ਤੋਂ ਪਹਿਲਾਂ ਇਸ ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ, ਜਿਨ੍ਹਾਂ ਦੀ ਪਛਾਣ ਪੈਰਿਸ ਗੁਪਤਾ (7 ਸਾਲ), ਨਰਿੰਦਰ ਗੁਪਤਾ (10 ਸਾਲ), ਮੰਜੂ ਪ੍ਰੇਮ ਗੁਪਤਾ (30 ਸਾਲ), ਪ੍ਰੇਮ ਗੁਪਤਾ (30 ਸਾਲ) ਅਤੇ ਅਨੀਤਾ ਗੁਪਤਾ (30 ਸਾਲ) ਵਜੋਂ ਹੋਈ ਹੈ। ਹੁਣ ਇਸ ਅੱਗ ਵਿੱਚ ਸੱਤ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਬਾਕੀ ਦੋ ਦੀ ਪਛਾਣ ਕੀਤੀ ਜਾ ਰਹੀ ਹੈ।

ਇਹ ਘਟਨਾ ਚੇਂਬੂਰ ਈਸਟ ਦੇ ਏਐਨ ਗਾਇਕਵਾੜ ਰੋਡ 'ਤੇ ਸਵੇਰੇ 5 ਵਜੇ ਦੇ ਕਰੀਬ ਵਾਪਰੀ। ਬੀਐਮਸੀ ਨੇ ਦੱਸਿਆ ਕਿ ਅੱਗ ਹੇਠਲੀ ਮੰਜ਼ਿਲ 'ਤੇ ਇਕ ਦੁਕਾਨ 'ਚ ਲੱਗੀ ਅਤੇ ਪਰਿਵਾਰ ਉਪਰਲੇ ਘਰ 'ਚ ਰਹਿੰਦਾ ਸੀ। ਦੁਕਾਨ ਦੀ ਅੱਗ ਉਪਰੋਕਤ ਘਰ ਤੱਕ ਪਹੁੰਚ ਗਈ, ਜਿਸ ਕਾਰਨ ਸਾਰਾ ਪਰਿਵਾਰ ਜ਼ਿੰਦਾ ਸੜ ਗਿਆ।