West Bengal News: ਪੱਛਮੀ ਬੰਗਾਲ 'ਚ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ 23 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

West Bengal News: 2,000 ਤੋਂ ਵੱਧ ਸੈਲਾਨੀ ਦਾਰਜੀਲਿੰਗ ਅਤੇ ਸਿੱਕਮ ਵਿੱਚ ਫਸੇ ਹੋਏ

23 killed in landslides after heavy rains in West Bengal

23 killed in landslides after heavy rains in West Bengal: ਪੱਛਮੀ ਬੰਗਾਲ ਦੇ ਦਾਰਜੀਲਿੰਗ ਵਿੱਚ ਸ਼ਨੀਵਾਰ ਰਾਤ ਨੂੰ ਭਾਰੀ ਮੀਂਹ ਤੋਂ ਜ਼ਮੀਨ ਖਿਸਕਣ ਦੀ ਵਾਪਰੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 23 ਹੋ ਗਈ ਹੈ। ਇਨ੍ਹਾਂ ਵਿੱਚ ਸੱਤ ਬੱਚੇ ਵੀ ਸ਼ਾਮਲ ਹਨ। ਕਈ ਲੋਕ ਅਜੇ ਵੀ ਲਾਪਤਾ ਹਨ, ਕਈ ਘਰ ਮਲਬੇ ਵਿੱਚ ਵਹਿ ਗਏ ਹਨ।

ਦਾਰਜੀਲਿੰਗ ਅਤੇ ਸਿੱਕਮ ਵਿਚਕਾਰ ਸੜਕ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਿਆ ਗਿਆ ਹੈ। ਸੈਲਾਨੀ ਸੀਜ਼ਨ ਦੌਰਾਨ, 2,000 ਤੋਂ ਵੱਧ ਸੈਲਾਨੀ ਦਾਰਜੀਲਿੰਗ ਅਤੇ ਸਿੱਕਮ ਵਿੱਚ ਫਸੇ ਹੋਏ ਹਨ। ਦਾਰਜੀਲਿੰਗ, ਜਲਪਾਈਗੁੜੀ, ਕੂਚ ਬਿਹਾਰ, ਕਲੀਮਪੋਂਗ ਅਤੇ ਅਲੀਪੁਰਦੁਆਰ ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਸੋਮਵਾਰ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।