ਸੁਪਰੀਮ ਕੋਰਟ 'ਚ ਚੀਫ਼ ਜਸਟਿਸ ਬੀ ਆਰ ਗਵੱਈ 'ਤੇ ਜੁੱਤੀ ਸੁੱਟਣ ਦੀ ਕੀਤੀ ਗਈ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਫ਼ ਜਸਟਿਸ ਬੋਲੇ : ਮੇਰੇ 'ਤੇ ਇਸ ਘਟਨਾ ਦਾ ਕੋਈ ਅਸਰ ਨਹੀਂ

An attempt was made to throw a shoe at Chief Justice BR Gavai in the Supreme Court.

ਨਵੀਂ ਦਿੱਲੀ : ਸੁਪਰੀਮ ਕੋਰਟ ’ਚ ਇਕ  ਵਕੀਲ ਨੇ ਸੋਮਵਾਰ ਨੂੰ ਭਾਰਤ ਦੇ ਚੀਫ਼ ਜਸਟਿਸ ਬੀ.ਆਰ. ਗਵਈ ’ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੀਜੇਆਈ ਦੀ ਪ੍ਰਧਾਨਗੀ ਵਾਲਾ ਬੈਂਚ ਇਕ ਮਾਮਲੇ ਦੀ ਸੁਣਵਾਈ ਕਰ ਰਿਹਾ ਸੀ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਕੀਲ ਮੰਚ ਦੇ ਕੋਲ ਆ ਗਿਆ ਅਤੇ ਉਸ ਨੇ ਆਪਣੀ ਜੁੱਤੀ ਕੱਢ ਕੇ ਸੀਜੇਆਈ ’ਤੇ ਸੁੱਟਣ ਦੀ ਕੋਸ਼ਿਸ਼ ਕੀਤੀ। ਕੋਰਟ ’ਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਵਕੀਲ ਨੂੰ ਫੜ ਲਿਆ ਅਤੇ ਆਪਣੇ ਨਾਲ ਲੈ ਗਏ। ਕੋਰਟ ਤੋਂ ਬਾਹਰ ਜਾਂਦੇ ਸਮੇਂ ਵਕੀਲ ਨੇ ਨਾਅਰੇ ਲਗਾਏ-ਸਨਾਤਨ ਦਾ ਅਪਮਾਨ ਨਹੀਂ ਸਹਾਂਗੇ। 

ਉਥੇ ਹੀ ਘਟਨਾ ਤੋਂ ਬਾਅਦ ਸੀਜੇਆਈ ਨੇ ਅਦਾਲਤ ’ਚ ਮੌਜੂਦ ਵਕੀਲਾਂ ਨੂੰ ਆਪਣੀਆਂ ਦਲੀਲਾਂ ਜਾਰੀ ਰੱਖਣ ਨੂੰ ਕਿਹਾ। ਉਨ੍ਹਾਂ ਨਾਲ ਹੀ ਕਿਹਾ ਕਿ ਮੇਰੇ ’ਤੇ ਇਸ ਘਟਨਾ ਦਾ ਕੋਈ ਅਸਰ ਨਹੀਂ ਹੋਣ ਵਾਲਾ। ਮੰਨਿਆ ਜਾ ਰਿਹਾ ਹੈ ਕਿ ਵਕੀਲ ਸੀਜੇਆਈ ਦੀ ਮੱਧ ਪ੍ਰਦੇਸ਼ ਦੇ ਖੁਜਰਾਹੋ ’ਚ ਭਗਵਾਨ ਵਿਸ਼ਨੂੰ ਦੀ 7 ਫੁੱਟ ਉਚੀ ਸਿਰ ਕਟੀ ਮੂਰਤੀ ਦੀ ਪੁਨਰਸਥਾਪਨਾ ’ਤੇ ਗਈ ਟਿੱਪਣੀ ਤੋਂ ਨਾਰਾਜ਼ ਸੀ।