ਬਾਬਾ ਸਿੱਦੀਕ ਕਤਲ ਕੇਸ: 2 ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ
ਕਿਸ਼ਨ ਪਾਰਧੀ ਅਤੇ ਅਨੁਰਾਗ ਕਸ਼ਯਪ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਵਿਸ਼ੇਸ਼ ਮਕੋਕਾ ਜੱਜ ਮਹੇਸ਼ ਜਾਧਵ ਨੇ ਰੱਦ ਕਰ ਦਿੱਤਾ
Baba Siddique murder case: Bail applications of 2 accused rejected
ਮੁੰਬਈ: ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਬਾਬਾ ਸਿੱਦੀਕ ਕਤਲ ਕੇਸ ਦੇ ਦੋ ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਵਿਸ਼ੇਸ਼ ਸਰਕਾਰੀ ਵਕੀਲ ਮਹੇਸ਼ ਮੂਲੇ ਨੇ ਕਿਹਾ ਕਿ ਕਿਸ਼ਨ ਪਾਰਧੀ ਅਤੇ ਅਨੁਰਾਗ ਕਸ਼ਯਪ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਵਿਸ਼ੇਸ਼ ਮਕੋਕਾ ਜੱਜ ਮਹੇਸ਼ ਜਾਧਵ ਨੇ ਰੱਦ ਕਰ ਦਿੱਤਾ।
ਵਿਸਤ੍ਰਿਤ ਆਦੇਸ਼ ਅਜੇ ਤੱਕ ਉਪਲਬਧ ਨਹੀਂ ਕਰਵਾਇਆ ਗਿਆ। ਐਨ.ਸੀ.ਪੀ. ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕ (66) ਦੀ ਪਿਛਲੇ ਸਾਲ 12 ਅਕਤੂਬਰ ਦੀ ਰਾਤ ਨੂੰ ਮੁੰਬਈ ਦੇ ਬਾਂਦਰਾ (ਪੂਰਬੀ) ਖੇਤਰ ਵਿਚ ਉਸਦੇ ਪੁੱਤਰ ਜ਼ੀਸ਼ਾਨ ਦੇ ਦਫਤਰ ਦੇ ਬਾਹਰ ਤਿੰਨ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕਸ਼ਯਪ 'ਤੇ ਘਟਨਾ ਤੋਂ ਬਾਅਦ ਸ਼ੂਟਰ ਨੂੰ ਨਿਪਾਲ ਭੱਜਣ ਵਿਚ ਮਦਦ ਕਰਨ ਦਾ ਦੋਸ਼ ਹੈ।