Jaipur Hospital Fire News: ਜੈਪੁਰ ਦੇ ਐੱਸਐੱਮਐੱਸ ਹਸਪਤਾਲ 'ਚ ਅੱਗ ਲੱਗਣ ਨਾਲ 7 ਮਰੀਜ਼ਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Jaipur Fire News: ਟਰਾਮਾ ਸੈਂਟਰ ਦੇ ICU 'ਚ ਦੇਰ ਰਾਤ ਵਾਪਰੀ ਘਟਨਾ, ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹਾਦਸੇ ਦਾ ਕਾਰਨ

Jaipur Hospital Fire News in punjabi

 Jaipur Fire News in punjabi: ਜੈਪੁਰ ਦੇ ਸਵਾਈ ਮਾਨਸਿੰਘ (ਐਸਐਮਐਸ) ਹਸਪਤਾਲ ਦੇ ਟਰਾਮਾ ਸੈਂਟਰ ਦੇ ਆਈਸੀਯੂ ਵਿਚ ਐਤਵਾਰ ਦੇਰ ਰਾਤ ਅੱਗ ਲੱਗ ਗਈ। ਇਸ ਘਟਨਾ ਵਿਚ ਤਿੰਨ ਔਰਤਾਂ ਸਮੇਤ ਅੱਠ ਮਰੀਜ਼ਾਂ ਦੀ ਮੌਤ ਹੋ ਗਈ।

ਅੱਗ ਰਾਤ 11:20 ਵਜੇ ਟਰਾਮਾ ਸੈਂਟਰ ਦੇ ਨਿਊਰੋ ਆਈਸੀਯੂ ਵਾਰਡ ਦੇ ਸਟੋਰਰੂਮ ਵਿਚ ਲੱਗੀ, ਜਿੱਥੇ ਕਾਗਜ਼, ਆਈਸੀਯੂ ਉਪਕਰਣ ਅਤੇ ਖੂਨ ਦੇ ਸੈਂਪਲਰ ਟਿਊਬ ਸਟੋਰ ਕੀਤੇ ਗਏ ਸਨ। ਟਰੌਮਾ ਸੈਂਟਰ ਦੇ ਨੋਡਲ ਅਫ਼ਸਰ ਅਤੇ ਸੀਨੀਅਰ ਡਾਕਟਰ ਨੇ ਕਿਹਾ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗਣ ਦਾ ਸ਼ੱਕ ਹੈ। ਹਾਦਸੇ ਦੇ ਸਮੇਂ, ਆਈਸੀਯੂ ਵਿੱਚ 11 ਮਰੀਜ਼ ਸਨ, ਅਤੇ ਨਾਲ ਲੱਗਦੇ ਆਈਸੀਯੂ ਵਿੱਚ 13 ਮਰੀਜ਼ ਸਨ।