ਬੱਚਿਆਂ ਨੇ ਐਲਈਡੀ ਗੁਬਾਰਿਆਂ ਨਾਲ ਦਿਤਾ ਗ੍ਰੀਨ ਦੀਵਾਲੀ ਦਾ ਸੁਨੇਹਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੱਥਾਂ ਵਿਚ ਐਲਈਡੀ ਗੁਬਾਰੇ ਲੈ ਕੇ ਅਸਮਾਨ ਨੂੰ ਰੌਸ਼ਨ ਕਰ ਕੇ ਬੱਚਿਆਂ ਨੇ ਜੇਐਲਐਨ ਰਸਤੇ ਤੇ ਸਥਿਤ ਵਰਲਡ ਪਾਰਕ ਤੇ ਗ੍ਰੀਨ ਦੀਵਾਲੀ ਮਨਾਈ।

Diwali celebrations with LED Balloons

ਜੈਪੁਰ , ( ਪੀਟੀਆਈ ) : ਦੀਵਾਲੀ ਦੀ ਰੌਸ਼ਨੀ ਵਿਚਕਾਰ ਜਗਮਗਾਉਂਦੇ ਜੈਪੁਰ ਵਿਚ ਕੱਚੀ ਬਸਤੀਆਂ ਦੇ ਬੱਚਿਆਂ ਨੇ ਲੋਕਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿਤਾ। ਹਰ ਵਾਰ ਗ੍ਰੀਨ ਦੀਵਾਲੀ ਮਨਾਉਣ ਦਾ ਪ੍ਰਣ ਲੈਣ ਦੇ ਬਾਵਜੂਦ ਅਸਮਾਨ ਵਿਚ ਆਤਿਸ਼ਬਾਜ਼ੀ ਅਤੇ ਪਟਾਕਿਆਂ ਦਾ ਪ੍ਰਦੂਸ਼ਣ ਫੈਲਾ ਦਿਤਾ ਜਾਂਦਾ ਹੈ। ਪਰ ਇਥੇ ਬੱਚਿਆਂ ਨੇ ਉਹ ਕੀਤਾ ਜੋ ਇਕ ਮਿਸਾਲ ਹੈ।

ਹੱਥਾਂ ਵਿਚ ਐਲਈਡੀ ਗੁਬਾਰੇ ਲੈ ਕੇ ਅਸਮਾਨ ਨੂੰ ਰੌਸ਼ਨ ਕਰ ਕੇ ਬੱਚਿਆਂ ਨੇ ਜੇਐਲਐਨ ਰਸਤੇ ਤੇ ਸਥਿਤ ਵਰਲਡ ਪਾਰਕ ਤੇ ਗ੍ਰੀਨ ਦੀਵਾਲੀ ਮਨਾਈ। ਰੰਗ ਬਿਰੰਗੇ ਦੀਵੇ, ਮਠਿਆਈਆਂ ਅਤੇ ਪਟਾਕੇ, ਇਨ੍ਹਾਂ ਤੋਂ ਬਿਨਾ ਦੀਵਾਲੀ ਅੱਧੀ ਹੈ ਪਰ ਪਟਾਕਿਆਂ ਨਾਲ ਸਾਡੇ ਵਾਤਾਵਰਣ ਅਤੇ ਨਾਲ ਹੀ ਮਨੁੱਖੀ ਸਿਹਤ ਨੂੰ ਵੀ ਬਹੁਤ ਨੁਕਸਾਨ ਹੁੰਦਾ ਹੈ। ਜੈਪੁਰ ਵਿਖੇ ਜਗਮਗ ਦੀਵਾਲੀ ਦੇਖਣ ਨੂੰ ਮਿਲੀ ਜੋ ਕਿ ਪਹਿਲਾਂ ਕਦੇ ਨਹੀਂ ਵੇਖੀ ਗਈ। ਇਸ ਦੀਵਾਲੀ ਹੈ ਉਨ੍ਹਾਂ ਬੱਚਿਆਂ ਦੀ ਜਿਨ੍ਹਾਂ ਨੂੰ ਦੀਵਾਲੀ ਦਾ ਮਤਲਬ ਤੱਕ ਪਤਾ ਨਹੀਂ ਸੀ ਪਰ

ਉਨ੍ਹਾਂ ਦੇ ਚਿਹਰੇ ਦੇਖ ਕੇ ਜੈਪੁਰ ਵੀ ਮੁਸਕਰਾ ਰਿਹਾ ਸੀ, ਕਿਉਂਕਿ ਅਸਮਾਨ ਵਿਚ ਸੰਤਰਗੀ ਪਟਾਕਿਆਂ ਦੀ ਥਾਂ ਐਲਈਡੀ ਗੁਬਾਰੇ ਦਿਖਾਈ ਦਿਤੇ। ਵਾਤਾਵਰਣ ਨੂੰ ਸੁਰੱਖਿਅਤ ਰੱਖਣ ਵਾਲੀ ਦੀਵਾਲੀ ਮਨਾ ਕੇ ਜੈਪੁਰ ਅਤੇ ਦੇਸ਼ ਨੂੰ ਇਸ ਪ੍ਰਤੀ ਜਗਾਉਣ ਦਾ ਕੰਮ ਕੀਤਾ ਉਨ੍ਹਾਂ ਬੱਚਿਆਂ ਨੇ ਜੋ ਦੀਵਾਲੀ ਦੀ ਰੌਸ਼ਨੀ ਤੋਂ ਬਹੁਤ ਦੂਰ ਸਨ। ਅਸਮਾਨ ਵਿਚ ਉੜਦੇ ਐਲਈਡੀ ਗੁਬਾਰੇ ਬਹੁਤ ਖਾਸ ਹਨ।

ਇਹ ਚਮਕ ਦੀਵਾਲੀ ਦੇ ਪਟਾਕਿਆਂ ਤੋਂ ਬਹੁਤ ਵੱਖਰੀ ਹੈ ਕਿਉਂਕ ਇਹ ਵਾਤਾਵਰਣ ਪੱਖੀ ਦੀਵਾਲੀ ਹੈ। ਇਸ ਸਬੰਧੀ ਅਸ਼ਮਿਤਾ ਨੇ ਦੱਸਿਆ ਕਿ ਮਾਸੂਮ ਬੱਚਿਆਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਦੀਵਾਲੀ ਦੀ ਆਤਸ਼ਬਾਜ਼ੀ ਨਾਲ ਹਵਾ ਵਿਚ ਕਿੰਨਾ ਜ਼ਹਿਰੀਲਾ ਧੂਆਂ ਫੈਲਦਾ ਹੈ ਪਰ ਉਨ੍ਹਾਂ ਨੂੰ ਇਹ ਜ਼ਰੂਰ ਪਤਾ ਹੈ ਕਿ ਇਸ ਦਾ ਕੁਝ ਨਾ ਕੁਝ ਲਾਭ ਸਾਡੇ ਪਰਵਾਰ ਨੂੰ ਜਰੂਰ ਹੋਵੇਗਾ।