ਪੀਐਨਬੀ ਧੋਖਾਖੜੀ : ਚੌਕਸੀ ਦਾ ਸਹਿਯੋਗੀ ਦੀਪਕ ਕੁਲਕਰਨੀ ਗਿਰਫਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਧਿਕਾਰੀ ਨੇ ਦੱਸਿਆ ਕਿ ਕੁਲਕਰਨੀ ਨੂੰ ਮਨੀ ਲਾਡਰਿੰਗ ਕਾਨੂੰਨ ਅਧੀਨ ਗਿਰਫਤਾਰ ਕੀਤਾ ਗਿਆ ਹੈ।

Deepak Kulkarni arrested at kolkata airport

ਕੋਲਕਾਤਾ, ( ਪੀਟੀਆਈ ) : ਇਨਫੋਰਸਮੈਂਟ ਡਾਇਰੈਕੋਰੇਟ ਨੇ ਦੋ ਅਰਬ ਡਾਲਰ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਧੋਖਾਧੜੀ ਦੇ ਮਾਮਲੇ ਵਿਚ ਜਾਂਚ ਅਧੀਨ ਭਗੌੜੇ ਗਹਿਣੇ ਵਪਾਰੀ ਮੇਹੁਲ ਚੌਕਸੀ ਦੇ ਇਕ ਸਹਿਯੋਗੀ ਦੀਪਕ ਕੁਲਕਰਨੀ ਨੂੰ ਗਿਰਫਤਾਰ ਕਰ ਲਿਆ। ਦੀਪਕ ਹਾਂਗਕਾਂਗ ਤੋਂ ਕੋਲਕਾਤਾ ਹਵਾਈ ਅੱਡੇ ਪੁੱਜਾ ਸੀ, ਜਿਥੇ ਉਸ ਨੂੰ ਈਡੀ ਨੇ ਗਿਰਫਤਾਰ ਕਰ ਲਿਆ। ਕੁਲਕਰਨੀ ਹਾਂਗਕਾਂਗ ਵਿਚ ਚੌਕਸੀ ਦੀ ਡਮੀ ਫਰਮ ਦਾ ਨਿਰਦੇਸ਼ਕ ਸੀ। ਈਡੀ ਅਤੇ ਸੀਬੀਆਈ ਨੇ ਉਸ ਦੇ ਵਿਰੁਧ ਕਿ ਲੁਕ ਆਊਟ ਸਰਕੂਲਰ ਜਾਰੀ ਕੀਤਾ ਸੀ।

ਅਧਿਕਾਰੀ ਨੇ ਦੱਸਿਆ ਕਿ ਕੁਲਕਰਨੀ ਨੂੰ ਮਨੀ ਲਾਡਰਿੰਗ ਕਾਨੂੰਨ ਅਧੀਨ ਗਿਰਫਤਾਰ ਕੀਤਾ ਗਿਆ ਹੈ। ਉਸ ਨੂੰ ਮੰਗਲਵਾਰ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਉਸ ਨੂੰ ਮੁੰਬਈ ਲਿਜਾਣ ਲਈ ਉਸ ਦੇ ਟਰਾਂਜਿਟ ਰਿਮਾਂਡ ਦੀ ਮੰਗ ਕਰੇਗਾ। ਦੱਸ ਦਈਏ ਕਿ ਪਿਛਲੇ ਮਹੀਨੇ ਇਨਫੋਰਸਮੈਂਟ ਡਾਇਰੈਕੋਰੇਟ ਨੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਨਾਲ ਜੁੜੀ 218 ਕੋਰੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ। ਭਾਰਤ ਆਉਣ ਤੋਂ ਬਚਣ ਲਈ

ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੇ ਮੰਗਲਵਾਰ ਨੂੰ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੂੰ ਈਡੀ ਦੀ ਉਸ ਪਟੀਸ਼ਨ ਨੂੰ ਖਾਰਜ ਕਰਨ ਦੀ ਬੇਨਤੀ ਕੀਤੀ ਜਿਸ ਵਿਚ ਉਸ ਨੂੰ ਭਗੌੜਾ ਐਲਾਨਿਆ ਗਿਆ ਹੈ ਦੋਹਾਂ ਪੱਖਾਂ ਦੀ ਦਲੀਲਾਂ ਨੂੰ ਸੁਣਨ ਤੋਂ ਬਾਅਦ ਅਦਾਲਤ ਨੇ ਈਡੀ ਤੋਂ ਇਸ ਸਬੰਧ ਵਿਚ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਅਗਲੀ ਸੁਣਵਾਈ 17 ਨਵੰਬਰ ਨੂੰ ਹੋਵੇਗੀ।

ਦੱਸ ਦਈਏ ਕਿ 13,400 ਕੋਰੜ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਵਿਚ ਮੇਹੁਲ ਚੌਕਸੀ ਅਤੇ ਨੀਰਵ ਮੋਦੀ ਵਿਰੁਧ ਈਡੀ ਅਤੇ ਸੀਬੀਆਈ ਨੇ ਮਾਮਲਾ ਦਰਜ਼ ਕਰ ਰੱਖਿਆ ਹੈ। ਸਮਨ ਦੇ ਬਾਵਜੂਦ ਈਡੀ ਦੇ ਸਾਹਮਣੇ ਪੇਸ਼ ਨਾ ਹੋਣ ਤੇ ਜਿਥੇ ਉਸ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਕਰ ਦਿਤਾ ਗਿਆ ਉਥੇ ਹੀ ਉਸ ਦੀ ਸੰਪਤੀ ਵੀ ਜ਼ਬਤ ਕਰ ਲਈ ਗਈ ਹੈ।