ਮਿਡ-ਡੇਅ ਮੀਲ ਖਾਣ ਨਾਲ 60 ਤੋਂ ਵੱਧ ਬੱਚਿਆਂ ਦੀ ਹਾਲਤ ਗੰਭੀਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਘਟਨਾ ਕਰਨਾਟਕ ਦੇ ਚਿਤਰਾਦੁਰਗਾ ਦੀ ਹੈ। ਇੱਥੇ ਮਿਡ–ਡੇਅ ਮੀਲ ਖਾਣ ਤੋਂ ਬਾਅਦ ਬੱਚਿਆਂ ਦੇ ਢਿੱਡ ਵਿਚ ਦਰਦ ਹੋਣ ਲੱਗਾ...

60 School Children Hospitalized After Eating Midday Meal

ਬੰਗਲੌਰ- ਕਰਨਾਟਕ ਦੇ ਇੱਕ ਪ੍ਰਾਇਮਰੀ ਸਕੂਲ ਵਿਚ 60 ਤੋਂ ਵੱਧ ਬੱਚਿਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰੇ ਬੱਚਿਆਂ ਨੇ ਮਿਡ–ਡੇਅ ਮੀਲ ਖਾਧਾ ਸੀ। ਜਿਸ ਤੋਂ ਬਾਅਦ ਇਨ੍ਹਾਂ ਸਾਰੇ ਬੱਚਿਆਂ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਘਟਨਾ ਕਰਨਾਟਕ ਦੇ ਚਿਤਰਾਦੁਰਗਾ ਦੀ ਹੈ। ਇੱਥੇ ਮਿਡ–ਡੇਅ ਮੀਲ ਖਾਣ ਤੋਂ ਬਾਅਦ ਬੱਚਿਆਂ ਦੇ ਢਿੱਡ ਵਿਚ ਦਰਦ ਹੋਣ ਲੱਗਾ। ਉਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਮਿਡ–ਡੇਅ ਮੀਲ ਖਾਣ ਤੋਂ ਬਾਅਦ ਕੁਝ ਬੱਚਿਆਂ ਨੇ ਉਲਟੀਆਂ ਵੀ ਕੀਤੀਆਂ।  ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਵਿਚ ਮਿਲਣ ਵਾਲੇ ਭੋਜਨ ਤੋਂ ਬੀਮਾਰ ਹੋਣ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਹਨ। ਦੱਸ ਦਈਏ ਕਿ ਇਸ ਤੋੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਇਸ ਤੋਂ ਪਹਿਲਾਂ ਬਿਹਾਰ ਦੇ  ਲਖੀਸਰਾਏ ਜ਼ਿਲ੍ਹੇ 'ਚ ਮਿਡ-ਡੇਅ-ਮੀਲ ਖਾਣ ਤੋਂ ਬਾਅਦ 44 ਬੱਚੇ ਬੀਮਾਰ ਹੋ ਗਏ। ਮਾਮਲਾ ਜ਼ਿਲ੍ਹੇ ਦੇ ਹਲਸੀ ਖੇਤਰ ਦੇ ਮਿਡਲ ਸਕੂਲ ਮਹਰਥ ਦਾ ਹੈ, ਜਿੱਥੇ ਖਾਣਾ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਖ਼ਰਾਬ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਖਾਣੇ 'ਚ ਛਿਪਕਲੀ ਡਿੱਗ ਗਈ ਸੀ ਅਤੇ ਕਿਸੇ ਨੇ ਇਸ 'ਤੇ ਧਿਆਨ ਨਾ ਦਿੱਤਾ। ਬੱਚਿਆਂ ਨੂੰ ਜਮੁਈ ਦੇ ਸਿਕੰਦਰਾ ਸਥਿਤ ਕਮਿਊਨਿਟੀ ਸਿਹਤ ਕੇਂਦਰ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੀਮਾਰ ਬੱਚੇ ਲਖੀਸਰਾਏ ਦੇ ਹਲਸੀ ਥਾਣਾ ਖੇਤਰ ਦੇ ਮਿਡਲ ਸਕੂਲ ਮਹਰਥ 'ਚ ਪੜ੍ਹਦੇ ਹਨ। ਮਿਡ-ਡੇਅ-ਮੀਲ ਖਾਣ ਤੋਂ ਬਾਅਦ ਬੱਚਿਆਂ ਦੀ ਸਿਹਤ ਵਿਗੜਨ ਲੱਗੀ। ਉਲਟੀ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।