ਜੇ ਗੱਡੀ ਦੇ ਪੁਰਜਿਆਂ ਦਾ ਨਾਲ ਕੀਤੀ ਛੇੜਛਾੜ ਤਾਂ ਹੋ ਸਕਦੀ ਹੈ ਜੇਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜ ਹਜ਼ਾਰ ਰੁਪਏ ਦਾ ਲੱਗ ਸਕਦਾ ਹੈ ਜ਼ੁਰਮਾਨਾ

Spare Parts

ਸਰਕਾਰ ਨੇ ਸੜਕ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਗੱਡੀਆਂ ਦੇ ਕੁੱਝ ਪੁਰਜੇ ਜਿਵੇਂ ਸਪੀਡ ਗਵਰਨਰ, ਜੀਪੀਐਸ ਅਤੇ ਸੀਐਨਜੀ ਦੇ ਨਾਲ ਛੇੜਛਾੜ ਰੋਕਣ ਦੇ ਲਈ ਸੋਧ ਮੋਟਰ ਵਹੀਕਲ ਐਕਟ ਵਿਚ ਨਵੀਂ ਧਾਰਾ 182 ਜੋੜੀ ਹੈ। ਇਸ ਦੇ ਤਹਿਤ ਇਨ੍ਹਾਂ ਪੁਰਜਿਆਂ ਦੇ ਨਾਲ ਛੇੜਛਾੜ ਕਰਨ ਉੱਤੇ ਕੰਪਨੀ ਅਤੇ ਗ੍ਰਾਹਕ ਦੋਵਾਂ 'ਤੇ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਅਤੇ ਛੇ ਮਹੀਨੇ ਦੀ ਕੈਦ ਹੋ ਸਕਦੀ ਹੈ।

ਇਸ ਧਾਰਾ ਦੇ ਤਹਿਤ ਟਰੱਕ, ਬੱਸ ਟੈਂਕਰ ਆਦਿ ਦੀ ਰਫ਼ਤਾਰ ਹਾਈਵੇ 'ਤੇ 80 ਕਿਲੋਮੀਟਰ ਪ੍ਰਤੀ ਘੰਟਾ ਅਤੇ ਸ਼ਹਿਰ ਵਿਚ ਇਹ 40 ਤੋਂ 60 ਕਿਮੀ ਪ੍ਰਤੀ ਘੰਟੇ ਤੋਂ ਜਿਆਦਾ ਨਹੀਂ ਹੋਵੇਗੀ। ਇਸ ਵਿਚ ਲੱਗੇ ਰਫਤਾਰ ਗਵਰਨਰ ਵਿਚ ਛੇੜਛਾੜ ਜਾਂ ਜਿਆਦਾ ਰਫਤਾਰ ਦੇ ਨਾਲ ਗੱਡੀ ਚਲਾਉਣ 'ਤੇ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ  ਅਤੇ 6 ਮਹੀਨੇ ਦੀ ਸਜਾ ਦਾ ਪ੍ਰਬੰਧ ਹੋਵੇਗਾ।