ਬਿਪਿਨ ਰਾਵਤ ਦੀ ਚੀਨ ਨੂੰ ਚੇਤਾਵਨੀ, LAC 'ਚ ਕੋਈ ਬਦਲਾਅ ਸਵੀਕਾਰ ਨਹੀਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਸਰਹੱਦ 'ਤੇ ਤਣਾਅ ਦੀ ਸਥਿਤੀ ਬਰਕਰਾਰ ਹੈ ਤੇ ਅੱਗੇ ਚੀਨ ਨਾਲ ਸੰਘਰਸ਼ ਵਧਣ ਦੀ ਆਸ਼ੰਕਾ ਤੋਂ ਇਨਾਕਾਰ ਨਹੀਂ ਕੀਤਾ ਜਾ ਸਕਦਾ।

China facing 'unanticipated consequences' of its LAC misadventure: Gen Bipin Rawat

ਨਵੀਂ ਦਿੱਲੀ - ਅਸਲ ਕੰਟਰੋਲ ਰੇਲਾ (LAC) ਕੋਲ ਪੂਰਬੀ ਲੱਦਾਖ ਸਰਹੱਦ 'ਤੇ ਭਾਰਤ ਤੇ ਚੀਨ ਵਿਚਕਾਰ ਜਾਰੀ ਗਤੀਰੋਧ ਨੂੰ ਲੈ ਕੇ ਦੋਵਾਂ ਦੇਸ਼ਾਂ 'ਚ ਅੱਜ ਭਾਰਤੀ ਖੇਤਰ 'ਚ ਚੁਸ਼ੂਲ 'ਚ ਅੱਠਵੀਂ ਵਾਰ ਗੱਲਬਾਤ ਹੋਈ। ਇਕ ਪਾਸੇ ਜਿੱਥੇ ਦੋਵਾਂ ਦੇਸ਼ਾਂ 'ਚ ਗੱਲਬਾਤ ਚੱਲ ਰਹੀ ਸੀ ਤਾਂ ਦੂਜੇ ਪਾਸੇ ਭਾਰਤ ਦੇ ਚੀਫ ਆਫ ਆਰਮੀ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਚੀਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ।

ਸੀਡੀਐੱਸ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਾਰਤ, ਐੱਲਏਸੀ 'ਚ ਕੋਈ ਬਦਲਾਅ ਸਵੀਕਾਰ ਨਹੀਂ ਕਰੇਗਾ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਹੱਦ 'ਤੇ ਤਣਾਅ ਦੀ ਸਥਿਤੀ ਬਰਕਰਾਰ ਹੈ ਤੇ ਅੱਗੇ ਚੀਨ ਨਾਲ ਸੰਘਰਸ਼ ਵਧਣ ਦੀ ਆਸ਼ੰਕਾ ਤੋਂ ਇਨਾਕਾਰ ਨਹੀਂ ਕੀਤਾ ਜਾ ਸਕਦਾ। ਇਕ ਵਰਚੁਅਲ ਸੈਮੀਨਾਰ 'ਚ ਦਿੱਤੇ ਗਏ ਆਪਣੇ ਇਕ ਸੰਬੋਧਨ 'ਚ ਜਨਰਲ ਰਾਵਤ ਨੇ ਕਿਹਾ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲਏਸੀ) ਕੋਲ ਸਥਿਤ ਤਣਾਅ ਪੂਰਨ ਬਣੀ ਹੋਈ ਹੈ।

ਜਨਰਲ ਰਾਵਤ ਨੇ ਕਿਹਾ ਕਿ ਪੂਰਬੀ ਲੱਦਾਖ 'ਚ ਐੱਲਏਸੀ ਨਾਲ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ ਤੇ People's Liberation Army ਨੂੰ ਲੱਦਾਖ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਵਾਨ, ਚੀਨ ਦੇ ਫ਼ੌਜੀਆਂ ਨੂੰ ਮਜਬੂਤੀ ਨਾਲ ਜਵਾਬ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਅਸਲ ਕੰਟਰਲ ਰੇਖਾ 'ਚ ਕਿਸੇ ਵੀ ਤਰ੍ਹਾਂ ਦੀ ਫੇਰਬਦਲ ਨੂੰ ਸਵੀਕਾਰ ਨਹੀਂ ਕਰਾਂਗੇ।

ਸਰਹੱਦ 'ਤੇ ਮੌਜੂਦਾ ਹਾਲਾਤ ਬਾਰੇ ਗੱਲ ਕਰਦੇ ਹੋਏ ਸੀਡੀਐੱਲ ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਚੀਨ ਨਾਲ ਸਰਹੱਦ 'ਤੇ ਟਕਰਾਅ , ਪਰਿਵਰਤਨ ਤੇ ਫ਼ੌਜੀ ਕਾਰਵਾਈ ਤੋਂ ਇਕ ਵੱਡੇ ਸੰਘਰਸ਼ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਮੇਂ ਪੂਰਬੀ ਲੱਦਾਖ ਦੇ ਜ਼ੀਰੋ ਦੇ ਆਸਪਾਸ ਤਾਪਮਾਨ ਹੈ ਪਰ ਕਰੀਬ 50 ਹਜ਼ਾਰ ਭਾਰਤੀ ਫ਼ੌਜੀ ਪੂਰੀ ਮੁਸਤੈਦੀ ਨਾਲ ਡਟੇ ਹੋਏ ਹਨ ਕਿਉਂਕਿ ਦੋਵਾਂ ਧਿਰਾਂ 'ਚ ਪਹਿਲਾ ਹੋਈ ਗੱਲਬਾਤ ਦਾ ਕੋਈ ਠੋਸ ਨਜੀਤਾ ਨਹੀਂ ਸੀ ਨਿਕਲਿਆ ਸਕਿਆ। ਅਧਿਕਾਰੀਆਂ ਮੁਤਾਬਕ ਚੀਨ ਦੀ People Liberation Army ਦੇ ਵੀ ਉੱਥੇ ਲਗਪਗ ਇੰਨੇ ਹੀ ਫ਼ੌਜੀ ਤੈਨਾਤ ਹਨ।

ਕੋਰ ਕਮਾਂਡਰ ਪੱਧਰ ਦੀ ਪਿਛਲੇ ਦੌਰ ਦੀ ਗੱਲਬਾਤ 12 ਅਕਤੂਬਰ ਨੂੰ ਹੋਈ ਸੀ ਪਰ ਉਸ 'ਚ ਟਕਰਾਅ ਵਾਲੇ ਸਥਾਨਾਂ ਤੋਂ ਫ਼ੌਜੀਆਂ ਦੀ ਵਾਪਸੀ ਨੂੰ ਲੈ ਕੇ ਸਹਿਮਤੀ ਨਹੀਂ ਬਣ ਪਾ ਰਹੀ ਸੀ। ਹਾਲ ਹੀ 'ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕਹਿ ਚੁੱਕੇ ਹਨ ਕਿ ਭਾਰਤ-ਚੀਨ ਸਬੰਧਾਂ 'ਚ ਗੰਭੀਰ ਤਣਾਅ ਪੈਦਾ ਹੋ ਗਿਆ ਹੈ ਤੇ ਹਾਲਾਤ ਠੀਕ ਕਰਨ ਲਈ ਸਰਹੱਦ ਪ੍ਰਬੰਧਨ 'ਤੇ ਕੀਤੇ ਸਮਝੌਤੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ।