ਹਸਪਤਾਲ ਵਿਚ ਨਹੀਂ ਹਨ ਬੈੱਡ,ਗਲੂਕੋਜ਼ ਦੀ ਬੋਤਲ ਲੈ ਕੇ ਜਖਮੀ ਪਿਤਾ ਦੇ ਨਾਲ ਤੁਰ ਰਿਹਾ 5 ਸਾਲ ਦਾ ਪੁੱਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਿਹਾਰ ਦੀਆਂ ਸਿਹਤ ਸੇਵਾਵਾਂ ਵੈਂਟੀਲੇਟਰ 'ਤੇ

Patient

ਬਿਹਾਰ: ਬਿਹਾਰ ਦੀਆਂ ਸਿਹਤ ਸੇਵਾਵਾਂ ਵੈਂਟੀਲੇਟਰ 'ਤੇ ਹਨ। ਇਹ ਸਾਡੀ ਨਹੀਂ ਬਲਕਿ ਆਰਾ ਜ਼ਿਲ੍ਹੇ ਦੀ ਇਹ ਤਸਵੀਰ  ਦੱਸਦੀ ਹੈ। ਇਕ ਪੰਜ ਸਾਲਾਂ ਦਾ ਲੜਕਾ ਆਪਣੇ ਪਿਤਾ ਨਾਲ ਗਲੂਕੋਜ਼ ਦੀ ਬੋਤਲ ਲੈ ਕੇ ਹਸਪਤਾਲ ਵਿਚ  ਘੁੰਮ ਰਿਹਾ ਹੈ। ਜਦੋਂ ਇਸ ਮਰੀਜ਼ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਹਸਪਤਾਲ ਵਿੱਚ ਕੋਈ ਬੈੱਡ ਨਹੀਂ ਮਿਲਿਆ ।

ਡਾਕਟਰ ਨੇ ਗਲੂਕੋਜ਼ ਚੜਾਉਣ ਦੀ ਸਲਾਹ ਦਿੱਤੀ। ਗਲੂਕੋਜ਼ ਦੀ ਬੋਤਲ ਤਾਂ ਲਗਾ ਦਿੱਤੀ ਪਰ ਹਸਪਤਾਲ ਵਿਚ ਲੇਟਣ ਲਈ ਜਗ੍ਹਾ ਨਹੀਂ ਮਿਲੀ। ਜਦੋਂ ਕਿ, ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਲਾਜ਼ ਸਹੀ ਢੰਗ ਨਾਲ ਕੀਤਾ ਗਿਆ ਹੈ ਪਰ ਮਰੀਜ਼ ਕਿਸੇ ਤਰ੍ਹਾਂ ਗਲੂਕੋਜ਼ ਚੜਾਉਂਦੇ ਸਮੇਂ ਬਾਹਰ ਆ ਗਿਆ।
ਆਰਾ ਦੇ ਬਿਹਈਆ ਦਾ ਵਸਨੀਕ ਮੋਹਨ ਯਾਦਵ ਰੋਜ਼ਾਨਾ ਮਜ਼ਦੂਰੀ ਕਰਦਾ ਹੈ।

ਵੀਰਵਾਰ ਨੂੰ ਉਹ ਘਰ  ਨੂੰ ਰੰਗ ਕਰਦਿਆਂ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਲੱਤ 'ਤੇ ਸੱਟਾਂ ਲੱਗੀਆਂ। ਇਸ ਤੋਂ ਬਾਅਦ ਉਹ ਜ਼ਖਮੀ ਹਾਲਤ ਵਿੱਚ ਆਪਣੇ ਪੰਜ ਸਾਲਾ ਬੇਟੇ ਮੁੰਨਾ ਨਾਲ ਇਲਾਜ ਲਈ ਸਦਰ ਹਸਪਤਾਲ ਆਰਾ ਗਿਆ। ਇਥੇ ਡਾਕਟਰ ਨੇ ਮੋਹਨ ਦੀ ਲੱਤ 'ਤੇ ਡਰੈਸਿੰਗ ਪਾਈ ਅਤੇ ਫਿਰ ਉਸ ਨੂੰ  ਗਲੂਕੋਜ਼ ਚੜਾਉਣ ਦੀ ਸਲਾਹ ਦਿੱਤੀ।

ਹਸਪਤਾਲ ਦੇ ਸਟਾਫ ਨੂੰ ਮੋਹਨ ਨੂੰ ਗਲੂਕੋਜ਼ ਦੀ ਬੋਤਲ ਚੜਾ ਦਿੱਤੀ ਪਰ ਬਿਸਤਰਾ ਨਹੀਂ ਮਿਲਿਆ। ਇਹ ਗਲੂਕੋਜ਼ ਦੀ ਬੋਤਲ ਮੋਹਨ ਦੇ ਪੰਜ ਸਾਲਾ ਬੇਟੇ ਨੂੰ ਫੜਾ ਦਿੱਤੀ। ਹਸਪਤਾਲ ਵਿਚ ਬੈਠਣ ਲਈ ਵੀ ਜਗ੍ਹਾ ਨਹੀਂ ਸੀ, ਜਿਸ ਤੋਂ ਬਾਅਦ ਮੋਹਨ ਅਤੇ ਉਸ ਦਾ ਬੇਟਾ ਹਸਪਤਾਲ ਤੋਂ ਬਾਹਰ ਆ ਗਿਆ। ਮੋਹਨ ਦੇ ਹੱਥ ਵਿੱਚ ਇੱਕ ਬੋਤਲ ਲੱਗੀ ਹੋਈ ਸੀ।

ਬੋਤਲ ਇਕ ਪੰਜ ਸਾਲ ਦੇ ਬੇਟੇ ਦੇ ਹੱਥ ਵਿਚ ਸੀ। ਸਦਰ ਹਸਪਤਾਲ ਦੇ ਇੰਚਾਰਜ ਡਾ: ਪ੍ਰਤੀਕ ਕੁਮਾਰ ਨੇ ਦੱਸਿਆ ਕਿ ਹਸਪਤਾਲ ਵਿੱਚ ਮਰੀਜ਼ ਦਾ ਸਹੀ ਇਲਾਜ ਕੀਤਾ ਗਿਆ ਹੈ। ਡਾਕਟਰ ਨਾਲ ਸਲਾਹ ਮਸ਼ਵਰਾ ਕਰਕੇ ਮਰੀਜ਼ ਨੂੰ ਗਲੂਕੋਜ਼ ਦੀ ਪੇਸ਼ਕਸ਼ ਵੀ ਕੀਤੀ ਗਈ। ਇਸ ਦੇ ਬਾਵਜੂਦ, ਮਰੀਜ਼ ਪਤਾ ਨਹੀਂ ਕਿਉਂ ਵਾਰਡ ਦੇ ਬਾਹਰ ਆਪਣੇ ਲੜਕੇ ਨਾਲ ਘੁੰਮ ਰਿਹਾ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।