ਵ੍ਹਾਈਟ ਹਾਊਸ ਦੇ ਨੇੜੇ ਪੁੱਜੇ ਜੋ. ਬਾਈਡਨ, ਜਾਰਜੀਆ ਅਤੇ ਪੈਨਸਿਲਵੇਨੀਆ ਵਿਚ ਸਥਿਤੀ ਮਜ਼ਬੂਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਰੰਪ ਦੇ ਰਵਈਏ 'ਤੇ ਲੋਕਾਂ ਤੋਂ ਮਦਦ ਦੀ ਕੀਤੀ ਅਪੀਲ

image

ਵਾਸ਼ਿੰਗਟਨ, 6 ਨਵੰਬਰ: ਅਮਰੀਕੀ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੋਟਿਕ ਪਾਰਟੀ ਦੇ ਉਮੀਦਵਾਰ ਜੋ. ਬਾਇਡੇਨ ਨੇ ਟਰੰਪ ਨੂੰ ਪਿੱਛੇ ਛੱਡਦੇ ਹੋਏ ਜਾਰਜੀਆ ਅਤੇ ਪੈਨਸਿਲਵੇਨੀਆ ਵਿਚ ਜ਼ਿਆਦਾ ਜ਼ਮੀਨੀ ਪਕੜ ਮਜ਼ਬੂਤ ਕਰ ਲਈ ਹੈ। ਇਸ ਦੇ ਨਾਲ ਹੀ ਬਾਇਡੇਨ ਇਸ ਦੌੜ 'ਚ ਵ੍ਹਾਈਟ ਹਾਊਸ ਦੇ ਹੋਰ ਨੇੜੇ ਪਹੁੰਚ ਗਏ ਹਨ। ਨਿਊਜ਼ ਏਜੰਸੀ ਰਾਏਟਰਜ਼ ਅਨੁਸਾਰ, ਵਾਇਡੇਨ ਦੇ ਖਾਤੇ 'ਚ 253 ਇਲੈਕਟੋਰਲ ਵੋਟ ਆਏ ਹਨ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 214 ਦੇ ਅੰਕੜੇ 'ਤੇ ਹੀ ਬਣੇ ਹੋਏ ਹਨ।

image


ਜ਼ਿਕਰਯੋਗ ਹੈ ਕਿ ਕਿਸੇ ਵੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ (ਟਰੰਪ ਜਾਂ ਬਾਇਡੇਨ) ਨੂੰ ਜਿੱਤਣ ਲਈ 538 ਇਲੈਕਟੋਰਲ ਕਾਲੇਜ ਵੋਟਾਂ ਵਿਚ 270 ਵੋਟਾਂ ਦੇ ਜਾਦੂਈ ਅੰਕੜੇ ਤਕ ਪਹੁੰਚਣਾ ਹੋਵੇਗਾ। ਇਸ ਵਿਚਕਾਰ ਬਾਇਡੇਨ ਨੇ ਇਕ ਵਾਰ ਮੁੜ ਦੁਹਰਾਇਆ ਹੈ ਕਿ ਸਾਰੀਆਂ ਵੋਟਾਂ ਦੀ ਗਿਣਤੀ ਹੋਣੀ ਚਾਹੀਦੀ ਹੈ। ਹਾਲਾਂਕਿ, ਉਨ੍ਹਾਂ ਅਮਰੀਕੀ ਜਨਤਾ ਨੂੰ ਵੀ ਸਬਰ ਰੱਖਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਅਤੇ ਕਮਲਾ ਹੈਰਿਸ ਨੂੰ ਪੂਰੀ ਸੰਤੁਸ਼ਟੀ ਹੈ ਕਿ ਵੋਟਾਂ ਦੀ ਗਿਣਤੀ ਪੂਰੀ ਹੋਣ 'ਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ। ਟਰੰਪ ਨੇ ਕਿਹਾ ਹੈ ਕਿ ਉਹ ਚੋਣ ਦੁਰਾਚਾਰ ਵਿਰੁਧ ਅਦਾਲਤ ਵਿਚ ਪਹੁੰਚਣਗੇ। ਜਿਵੇਂ ਕਿ ਟਰੰਪ ਦੀ ਮੁਹਿੰਮ ਪਹਿਲਾਂ ਹੀ ਪੈਨਸਿਲਵੇਨੀਆ, ਮਿਸ਼ੀਗਨ, ਜਾਰਜੀਆ ਅਤੇ ਨਵਾਦਾ ਵਿਚ ਮੁਕੱਦਮਾ ਦਰਜ ਕਰ ਚੁੱਕੀ ਹੈ। ਇੰਨਾ ਹੀ ਨਹੀਂ, ਟਰੰਪ ਦੇ ਪੱਖ ਨੇ ਵਿਸਕਾਨਸਿਨ ਵਿਚ ਮੁੜ ਗਿਣਤੀ ਦੀ ਮੰਗ ਕੀਤੀ ਹੈ। ਬਾਇਡੇਨ ਨੇ ਟਰੰਪ ਦੇ ਇਸ ਰਵਈਏ 'ਤੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।


ਬਾਇਡੇਨ ਦਾ ਕਹਿਣਾ ਹੈ ਕਿ ਟਰੰਪ ਵੋਟਾਂ ਦੀ ਗਿਣਤੀ ਨੂੰ ਰੋਕਣ ਲਈ ਅਦਾਲਤ ਜਾ ਰਹੇ ਹਨ। ਅਸੀਂ ਚੋਣਾਂ ਨੂੰ ਬਚਾਉਣ ਅਤੇ ਜ਼ੋਰ-ਸ਼ੋਰ ਨਾਲ ਲੜਨ ਲਈ ਹੁਣ ਤਕ ਦੀ ਸਭ ਤੋਂ ਵੱਡੀ ਕੋਸ਼ਿਸ਼ ਕੀਤੀ ਹੈ। (ਏਜੰਸੀ)
ਅਸੀਂ ਹੋਰ ਵੀ ਤੁਹਾਡੀ ਸਹਾਇਤਾ ਚਾਹੁੰਦੇ ਹਾਂ। (ਏਜੰਸੀ)