ਕਿਸਾਨ ਨਾਰਨੌਂਦ PS ਦਾ ਘਿਰਾਓ ਰੱਖਣਗੇ ਜਾਰੀ, 8 ਨੂੰ SP ਹਾਂਸੀ ਦੇ ਦਫ਼ਤਰ ਦਾ ਕੀਤਾ ਜਾਵੇਗਾ ਘਿਰਾਓ
ਕੁਲਦੀਪ ਸਿੰਘ ਰਾਣਾ 'ਤੇ ਹਮਲਾ ਕਰਨ ਵਾਲੇ ਭਾਜਪਾ ਸਾਂਸਦ ਅਤੇ ਉਸ ਦੇ ਸਾਥੀਆਂ 'ਤੇ ਕੇਸ ਦਰਜ ਕੀਤਾ ਜਾਵੇ
ਹਿਸਾਰ - ਕਿਸਾਨਾਂ ਨੇ ਨਾਰਨੌਂਦ ਥਾਣੇ ਅੱਗੇ ਆਪਣਾ ਧਰਨਾ ਤੇਜ਼ ਕਰ ਦਿੱਤਾ ਹੈ। ਸੂਬੇ ਭਰ ਤੋਂ ਹਜ਼ਾਰਾਂ ਕਿਸਾਨ ਇੱਥੇ ਪੁੱਜਣ ਲੱਗ ਗਏ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਖ਼ਿਲਾਫ਼ ਦਰਜ ਕੀਤਾ ਕੇਸ ਵਾਪਸ ਲਿਆ ਜਾਵੇ। ਇਸ ਤੋਂ ਇਲਾਵਾ ਕੁੱਟਮਾਰ ਕਰਨ ਵਾਲੇ ਸੰਸਦ ਮੈਂਬਰ ਰਾਮਚੰਦਰ ਜਾਂਗੜਾ ਦੇ ਪੀਏ ਅਤੇ ਗੰਨਮੈਨ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਕਿਹਾ ਹੈ ਕਿ ਉਙ ਥਾਣੇ ਦਾ ਘਿਰਾਓ ਜਾਰੀ ਰੱਖਣਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਕਿਸਾਨਾਂ ਨੇ ਇਹ ਮੰਗ ਕੀਤੀ ਹੈ ਕਿ ਕੁਲਦੀਪ ਸਿੰਘ ਰਾਣਾ 'ਤੇ ਹਮਲਾ ਕਰਨ ਵਾਲੇ ਭਾਜਪਾ ਸਾਂਸਦ ਅਤੇ ਉਸ ਦੇ ਸਾਥੀਆਂ 'ਤੇ ਕੇਸ ਦਰਜ ਕੀਤਾ ਜਾਵੇ ਨਹੀਂ ਤਾਂ 8 ਨਵੰਬਰ ਨੂੰ SP ਹਾਂਸੀ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਵੀ 8 ਨਵੰਬਰ ਨੂੰ ਹੀ ਤੈਅ ਕੀਤੀ ਜਾਵੇਗੀ।