ਜਨਤਾ ਦੀ ਜ਼ਿੰਦਗੀ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਮਨੀਸ਼ ਸਿਸੋਦੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਇੱਕ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਕੀਤੀ

Manish Sisodia

 

ਨਵੀਂ ਦਿੱਲੀ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਇੱਕ ਮਹੱਤਵਪੂਰਨ ਪ੍ਰੈੱਸ ਕਾਨਫਰੰਸ ਕੀਤੀ ਅਤੇ ਬਹੁ-ਪੱਧਰੀ ਪਾਰਕਿੰਗ ਦੇ ਢਹਿ ਜਾਣ ਅਤੇ ਉੱਤਰ ਪ੍ਰਦੇਸ਼ ਵਿੱਚ ਜ਼ੀਕਾ ਵਾਇਰਸ ਦੇ ਵਧਦੇ ਮਾਮਲਿਆਂ ਬਾਰੇ ਕਈ ਐਲਾਨ ਕੀਤੇ। ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਯੂਪੀ 'ਚ ਜ਼ੀਕਾ ਵਾਇਰਸ ਦੇ ਵਧਦੇ ਮਾਮਲਿਆਂ 'ਤੇ ਨਜ਼ਰ ਰੱਖ ਰਹੀ ਹੈ। ਸਥਿਤੀ ਜੋ ਵੀ ਹੋਵੇ, ਅਸੀਂ ਇਸਦਾ ਸਾਹਮਣਾ ਕਰਨ ਦੀ ਯੋਜਨਾ ਬਣਾ ਰਹੇ ਹਾਂ।

 

 

ਸਿਸੋਦੀਆ ਨੇ ਗਰੀਨ ਪਾਰਕ ਵਿੱਚ ਮਲਟੀ ਲੈਵਲ ਪਾਰਕਿੰਗ ਦੇ ਟੁੱਟਣ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਭਾਜਪਾ ਸ਼ਾਸਤ ਨਗਰ ਨਿਗਮ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ 'ਚ ਨਗਰ ਨਿਗਮ ਨੂੰ ਚਲਾਉਂਦੀ ਹੈ। ਉਨ੍ਹਾਂ ਨੂੰ ਹਮੇਸ਼ਾ ਪੈਸੇ ਦੀ ਕਮੀ ਦੀ ਸ਼ਿਕਾਇਤ ਰਹਿੰਦੀ ਹੈ ਪਰ ਜਦੋਂ ਪੈਸਾ ਮਿਲਦਾ ਹੈ ਤਾਂ ਇਸ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ।

 

 

ਸਿਸੋਦੀਆ ਨੇ ਕਿਹਾ, ''ਤੁਸੀਂ ਸਾਰੇ ਜਾਣਦੇ ਹੋ ਕਿ ਏਮਜ਼ ਨੇੜੇ ਗ੍ਰੀਨ ਪਾਰਕ 'ਚ ਕਥਿਤ ਮਲਟੀ-ਲੇਵਲ ਪਾਰਕਿੰਗ ਬਣਾਈ ਗਈ ਸੀ। ਇਸ ਦਾ ਉਦਘਾਟਨ ਪਿਛਲੇ ਸਾਲ ਨਵੰਬਰ ਵਿੱਚ ਬੜੇ ਉਤਸ਼ਾਹ ਨਾਲ ਕੀਤਾ ਗਿਆ ਸੀ। ਇੱਕ ਸਾਲ ਦੇ ਅੰਦਰ, ਉਹ ਪਾਰਕਿੰਗ ਟੁੱਟ ਗਈ।  ਪ੍ਰਮਾਤਮਾ ਦੀ ਕਿਰਪਾ ਹੈ ਕਿ ਉਸ ਸਮੇਂ ਉੱਥੇ ਲੋਕ ਨਹੀਂ ਸਨ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।

 

ਪਰ ਉਥੇ ਖੜ੍ਹੇ ਵਾਹਨਾਂ ਦਾ ਨੁਕਸਾਨ ਹੋ ਗਿਆ। ਭਾਜਪਾ ਨੇ ਨਗਰ ਨਿਗਮ ਤੋਂ ਅਜਿਹੀ ਪਾਰਕਿੰਗ ਬਣਵਾਈ ਸੀ ਜੋ ਇੱਕ ਸਾਲ ਵਿੱਚ ਹੀ ਟੁੱਟ ਗਈ। ਇਸ ਦਾ ਮਤਲਬ ਹੈ ਕਿ ਜਦੋਂ ਉਨ੍ਹਾਂ ਨੂੰ ਪੈਸਾ ਮਿਲਦਾ ਹੈ ਤਾਂ ਇਸ ਦੀ ਵਰਤੋਂ ਭ੍ਰਿਸ਼ਟਾਚਾਰ ਵਿੱਚ ਕੀਤੀ ਜਾਂਦੀ ਹੈ।

ਇਹ ਬਹੁਤ ਗੰਭੀਰ ਮਾਮਲਾ ਹੈ। ਭਾਜਪਾ ਨੇ ਪਾਰਕਿੰਗ ਕਨਵਰਜੈਂਸ ਚਾਰਜਿਜ਼ ਦੇ ਨਾਂ 'ਤੇ ਇਸ ਪਾਰਕਿੰਗ ਨੂੰ ਬਣਾਉਣ ਲਈ ਨੇੜਲੇ ਦੁਕਾਨਦਾਰਾਂ ਤੋਂ ਮੋਟੀ ਰਕਮ ਵਸੂਲੀ ਸੀ। ਇਸ ਤੋਂ ਬਾਅਦ ਜਨਤਾ ਦੇ ਪੈਸੇ ਨੂੰ ਉਹਨਾਂ ਨੇ  ਬੇਈਮਾਨੀ ਵਿੱਚ ਬਰਬਾਦ ਕੀਤਾ। ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਬਹੁ-ਪੱਧਰੀ ਪਾਰਕਿੰਗ ਦੁਰਘਟਨਾ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੀ ਰਿਪੋਰਟ 15 ਦਿਨਾਂ ਦੇ ਅੰਦਰ ਸੌਂਪੀ ਜਾਵੇਗੀ।