Haryana News: ਭਗੌੜਾ ਐਲਾਨੇ ਗੈਂਗਸਟਰ 'ਤੇ ਵੱਡੀ ਕਾਰਵਾਈ, ਮਹੇਸ਼ ਸੈਣੀ ਦੀ ਜਾਇਦਾਦ ਜ਼ਬਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਹਿਸੀਲਦਾਰ ਸ੍ਰੀਨਿਵਾਸ ਨੂੰ ਗੈਂਗਸਟਰ ਮਹੇਸ਼ ਸੈਣੀ ਦੀ ਜਾਇਦਾਦ ਕੁਰਕ ਨਾ ਕਰਨ 'ਤੇ ਸੰਮਨ ਜਾਰੀ ਕੀਤਾ

Gangster Mahesh Saini

ਕਰਨਾਲ - ਹਰਿਆਣਾ ਦੇ ਰੇਵਾੜੀ ਵਿਚ ਅਦਾਲਤ ਵੱਲੋਂ ਭਗੌੜਾ ਐਲਾਨੇ ਗਏ ਗੈਂਗਸਟਰ ਮਹੇਸ਼ ਸੈਣੀ ਖ਼ਿਲਾਫ਼ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਗੈਂਗਸਟਰ ਦੀਆਂ 4 ਬਾਈਕਾਂ, 2 ਕਾਰਾਂ ਅਤੇ 7 ਮਰਲੇ ਜ਼ਮੀਨ ਜ਼ਬਤ ਕਰ ਲਈ ਗਈ ਹੈ। ਇਹ ਜਾਣਕਾਰੀ ਸੋਮਵਾਰ ਨੂੰ ਰੇਵਾੜੀ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਡਾ: ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ਵਿਚ ਦਿੱਤੀ ਗਈ। ਇਸ ਤੋਂ ਇਲਾਵਾ ਰੇਵਾੜੀ ਵਿਚ ਇੱਕ ਜ਼ਮੀਨ ਸਬੰਧੀ ਪ੍ਰਾਪਰਟੀ ਆਈਡੀ ਨਾ ਹੋਣ ਕਾਰਨ ਸੈਕਟਰੀ ਨਗਰ ਕੌਂਸਲ ਨੂੰ ਉਸ ਦੀ ਜਾਇਦਾਦ ਦੀ ਪ੍ਰਾਪਰਟੀ ਆਈਡੀ ਠੀਕ ਕਰਕੇ ਨੱਥੀ ਕਰਨ ਦੀ ਮੰਗ ਕੀਤੀ ਗਈ ਹੈ।

ਦੱਸ ਦਈਏ ਕਿ ਗੈਂਗਸਟਰ ਮਹੇਸ਼ ਸੈਣੀ ਦੇ ਖਿਲਾਫ਼ ਰੇਵਾੜੀ ਅਤੇ ਆਸਪਾਸ ਦੇ ਜ਼ਿਲਿਆਂ ਦੇ ਵੱਖ-ਵੱਖ ਥਾਣਿਆਂ 'ਚ 30 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
ਏ.ਐਸ.ਜੇ ਡਾ.ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ਵਿਚ ਇੱਕ ਫ਼ੌਜਦਾਰੀ ਕੇਸ ਦੀ ਸੁਣਵਾਈ ਦੀ ਅੰਤਿਮ ਪ੍ਰਕਿਰਿਆ ਚੱਲ ਰਹੀ ਹੈ। ਇਸ ਮਾਮਲੇ 'ਚ ਪੰਕਜ ਨੇ ਮਹੇਸ਼ ਸੈਣੀ ਅਤੇ ਉਸ ਦੇ ਸਾਥੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਅਦਾਲਤ ਨੇ 3 ਨਵੰਬਰ ਨੂੰ ਰਿਵਾੜੀ ਦੇ ਤਹਿਸੀਲਦਾਰ ਸ੍ਰੀਨਿਵਾਸ ਨੂੰ ਗੈਂਗਸਟਰ ਮਹੇਸ਼ ਸੈਣੀ ਦੀ ਜਾਇਦਾਦ ਕੁਰਕ ਨਾ ਕਰਨ 'ਤੇ ਸੰਮਨ ਜਾਰੀ ਕੀਤਾ ਸੀ। ਤਹਿਸੀਲਦਾਰ ਨੇ ਗੈਂਗਸਟਰ ਦੀ ਚੱਲ-ਅਚੱਲ ਜਾਇਦਾਦ ਕੁਰਕ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਕੇ 6 ਨਵੰਬਰ ਤੱਕ ਰਿਪੋਰਟ ਪੇਸ਼ ਕਰਨ ਦਾ ਭਰੋਸਾ ਦਿੱਤਾ ਸੀ। ਮਹੇਸ਼ ਸੈਣੀ ਦੇ ਗੁੰਡੇ ਨੇ ਸ਼ਿਕਾਇਤਕਰਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਅਦਾਲਤ ਨੇ ਇਸ ਮਾਮਲੇ ਸਬੰਧੀ ਐਸਪੀ ਨੂੰ ਕਾਰਵਾਈ ਲਈ ਪੱਤਰ ਵੀ ਲਿਖਿਆ ਹੈ।