ਜੇ.ਐਨ.ਯੂ. 'ਚ ਇੱਕ ਵਾਰ ਫਿਰ 'ਲਾਲ ਸਲਾਮ', ਚਾਰੇ ਸੀਟਾਂ ’ਤੇ ਖੱਬੇ ਪੱਖੀ ਕਾਬਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਿੱਤੀ ਮਿਸ਼ਰਾ ਬਣੀ ਪ੍ਰਧਾਨ

'Lal Salam' once again in JNU, Left wins all four seats

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਜੇਐਨਯੂਐਸਯੂ) ਦੀ ਪ੍ਰਧਾਨਗੀ ਦੀ ਚੋਣ ਖੱਬੇ ਪੱਖੀ ਅਦਿਤੀ ਮਿਸ਼ਰਾ ਨੇ ਜਿੱਤ ਲਈ ਹੈ। ਉਸ ਨੂੰ 1,861 ਵੋਟਾਂ ਮਿਲੀਆਂ ਹਨ। ਉਸ ਨੇ ਏਬੀਵੀਪੀ ਦੇ ਵਿਕਾਸ ਪਟੇਲ ਨੂੰ ਹਰਾਇਆ, ਜਿਸ ਨੂੰ 1,447 ਵੋਟਾਂ ਮਿਲੀਆਂ। ਅਦਿੱਤੀ ਨੇ 414 ਵੋਟਾਂ ਦਾ ਚੋਣ ਜਿੱਤੀ। ਖੱਬੇ ਮੋਰਚੇ ਨੇ ਚਾਰ ਕੇਂਦਰੀ ਪੈਨਲ ਦੇ ਅਹੁਦਿਆਂ ਉਪਰ ਕਬਜ਼ਾ ਕੀਤਾ। ਉਪ ਪ੍ਰਧਾਨ ਦੀ ਚੋਣ ਲਈ ਕੇ. ਗੋਪਿਕਾ ਨੇ ਖੱਬੇ ਪੱਖੀਆਂ ਲਈ ਫ਼ੈਸਲਾਕੁੰਨ ਜਿੱਤ ਦਰਜ ਕੀਤੀ। ਉਸ ਨੇ 2,966 ਵੋਟਾਂ ਪ੍ਰਾਪਤ ਕੀਤੀਆਂ, ਜਦੋਂ ਕਿ ਏਬੀਵੀਪੀ ਦੀ ਤਾਨਿਆ ਕੁਮਾਰੀ ਨੇ 1,730 ਵੋਟਾਂ ਹਾਸਲ ਕੀਤੀਆਂ। ਜਨਰਲ ਸਕੱਤਰ ਦੇ ਕਰੀਬੀ ਮੁਕਾਬਲੇ ਵਿਚ ਖੱਬੇ ਪੱਖੀ ਦੇ ਸੁਨੀਲ ਯਾਦਵ ਨੇ 1,915 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਏਬੀਵੀਪੀ ਦੇ ਰਾਜੇਸ਼ਵਰ ਕਾਂਤ ਦੂਬੇ ਨੂੰ 1,841 ਵੋਟਾਂ ਮਿਲੀਆਂ। ਸੰਯੁਕਤ ਸਕੱਤਰ ਦੀ ਚੋਣ ਦਾਨੀਸ਼ ਅਲੀ ਨੇ 1,991 ਵੋਟਾਂ ਹਾਸਲ ਕਰ ਕੇ ਜਿੱਤੀ। ਜਦਕਿ ਏਬੀਵੀਪੀ ਦੇ ਅਨੁਜ ਦਮਾਰਾ ਨੂੰ 1,762 ਵੋਟਾਂ ਮਿਲੀਆਂ। ਇਸ ਤੋਂ ਪਹਿਲਾਂ ਗਿਣਤੀ ਸਮੇਂ ਖੱਬੇ ਪੱਖੀ ਅਤੇ ਸੱਜੇ ਪੱਖੀ ਧਿਰ ਦੇ ਸਮਰਥਕਾਂ ਵਿਚਾਲੇ ਝੜਪ ਹੋਈ ਪਰ ਉੱਥੇ ਯੂਨੀਵਰਸਿਟੀ ਵਲੋਂ ਤਾਇਨਾਤ ਗਾਰਡਾਂ ਨੇ ਸ਼ਾਂਤੀ ਬਹਾਲ ਕਰਵਾਈ।