2035 ਤਕ ਵਿਕਾਸ ਪੱਖੋਂ ਦੁਨੀਆ 'ਚ ਸੱਭ ਤੋਂ ਅੱਗੇ ਹੋਵੇਗਾ ਸੂਰਤ, ਟਾਪ-10 'ਚ ਸਾਰੇ ਸ਼ਹਿਰ ਭਾਰਤੀ
ਸਾਲ 2019 ਤੋਂ ਲੈ ਕੇ 2035 ਵਿਚਕਾਰ ਜਿਹੜੇ ਸ਼ਹਿਰ ਆਰਥਿਕ ਪੱਖ ਤੋਂ ਸੱਭ ਤੋਂ ਵੱਧ ਵਿਕਾਸ ਕਰਨਗੇ, ਉਹਨਾਂ ਵਿਚ ਟਾਪ -10 ਭਾਰਤ ਦੇ ਹਨ।
ਨਵੀਂ ਦਿੱਲੀ , ( ਪੀਟੀਆਈ ) : ਸਾਲ 2019 ਤੋਂ ਲੈ ਕੇ 2035 ਵਿਚਕਾਰ ਜਿਹੜੇ ਸ਼ਹਿਰ ਆਰਥਿਕ ਪੱਖ ਤੋਂ ਸੱਭ ਤੋਂ ਵੱਧ ਵਿਕਾਸ ਕਰਨਗੇ, ਉਹਨਾਂ ਵਿਚ ਟਾਪ -10 ਭਾਰਤ ਦੇ ਹਨ। 2035 ਤੱਕ ਸੱਭ ਤੋਂ ਵੱਧ ਵਿਕਾਸ ਕਰਨ ਵਾਲੇ ਦੁਨੀਆ ਦੇ 10 ਸ਼ਹਿਰ ਲੜੀਵਾਰ ਸੂਰਤ, ਆਗਰਾ, ਬੈਂਗਲੁਰੂ, ਹੈਦਰਾਬਾਦ, ਨਾਗਪੁਰ, ਤ੍ਰਿਪੁਰ, ਰਾਜਕੋਟ, ਤਿਰੂਚਿਰਾਪੱਲੀ, ਚੈਨਈ ਅਤੇ ਵਿਜੇਵਾੜਾ ( ਸਾਰੇ ਭਾਰਤੀ ) ਹਨ। ਬਲੂਮਬਰਗ ਦੀ ਰੀਪਰੋਟ ਮੁਤਾਬਕ ਆਕਸਫੋਰਡ ਇਕਨੋਮਿਕਸ ਦੇ ਗਲੋਬਲ ਸ਼ਹਿਰਾਂ ਦੀ ਖੋਜ ਵਿਚ ਸੂਰਤ ਵਿਕਾਸ ਦੀ ਦਰ ਵਿਚ ਸੱਭ ਤੋਂ ਉਪਰ ਹੈ।
ਇਸ ਦਾ ਸਾਲਾਨਾ ਔਸਤ ਵਿਕਾਸ 9.17 ਫ਼ੀ ਸਦੀ ਰਹਿਣ ਦੀ ਆਸ ਹੈ। ਦੂਜਾ ਨੰਬਰ ਆਗਰਾ ( 8.58 ਫ਼ੀ ਸਦੀ ) ਅਤੇ ਤੀਜਾ ਬੈਂਗਲੁਰੂ ( 8.5 ਫ਼ੀ ਸਦੀ) ਦਾ ਹੈ । ਖੋਜ ਮੁਤਾਬਕ ਭਾਰਤੀ ਸ਼ਹਿਰਾਂ ਦਾ ਆਰਥਿਕ ਆਉਟਪੁੱਟ ਦੂਜੇ ਦੇਸ਼ਾਂ ਦੇ ਮਹਾਨਗਰਾਂ ਦੇ ਮੁਕਾਬਲੇ ਘੱਟ ਹੋਵੇਗਾ। ਉਥੇ ਹੀ ਸਾਰੇ ਏਸ਼ੀਆਈ ਸ਼ਹਿਰਾਂ ਦੀ ਕੁਲ ਜੀਡੀਪੀ ਸਾਲ 2027 ਤੱਕ ਸਾਰੇ ਉਤਰੀ ਅਮਰੀਕੀ ਅਤੇ ਯੂਰਪੀ ਸ਼ਹਿਰਾਂ ਦੀ ਜੀਡੀਪੀ ਤੋਂ ਅਗਾਂਹ ਨਿਕਲ ਜਾਵੇਗੀ। ਸਾਲ 2035 ਤੱਕ ਇਹ 17 ਫ਼ੀ ਸਦੀ ਹੋ ਜਾਵੇਗੀ। ਆਕਸਫਾਰਡ ਅਰਥ ਸ਼ਾਸਤਰ ਦੀ ਖੋਜ ਵਿਚ ਸਾਹਮਣੇ ਆਇਆ ਹੈ
ਕਿ ਸਾਲ 2025 ਤੱਕ ਦੁਨੀਆਂ ਦੇ ਵੱਡੇ ਸ਼ਹਿਰਾਂ ਦੀ ਹਾਲਤ ਵਿਚ ਥੋੜਾ ਬਦਲਾਅ ਆਵੇਗਾ। ਨਿਊਆਰਕ, ਟੋਕੀਓ, ਲਾਸ ਏਂਜਸਲ ਅਤੇ ਲੰਡਨ ਟਾਪ -4 ਵਿਚ ਬਣੇ ਰਹਿਣਗੇ। ਪਰ ਸ਼ੰਘਾਈ ਅਤੇ ਬੀਜਿੰਗ, ਪੇਰਿਸ ਅਤੇ ਸ਼ਿਕਾਗੋ ਨੂੰ ਪਿੱਛੇ ਛੱਡ ਦੇਣਗੇ। ਚੀਨ ਦੇ ਗਵਾਂਗਜੂ ਅਤੇ ਸ਼ੇਨਜ਼ੇਨ ਵੀ ਟਾਪ -10 ਵਿਚ ਸ਼ਾਮਲ ਹੋ ਜਾਣਗੇ। ਖੋਜ ਵਿਚ ਕਿਹਾ ਗਿਆ ਹੈ ਕਿ ਅਫਰੀਕਾ ਵਿਚ ਤਨਜ਼ਾਨੀਆ ਸੱਭ ਤੋਂ ਵੱਧ ਵਿਕਾਸ ਵਾਲਾ ਸ਼ਹਿਰ ਹੈ। ਯੂਰਪ ਵਿਚ ਅਰਮੇਨੀਅਨ ਦਾ ਵਿਕਾਸ ਸੱਭ ਤੋਂ ਵੱਧ ਰਹਿਣ ਦੀ ਆਸ ਹੈ। ਉਤਰੀ ਅਮਰੀਕਾ ਵਿਚ ਸੈਨ ਜੋਸ ਸੱਭ ਤੋਂ ਵੱਧ ਵਿਕਾਸ ਕਰੇਗਾ।