ਹੈਦਰਾਬਾਦ : ਐਨਕਾਊਂਟਰ ਮੈਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਪੁਲਿਸ ਕਮਿਸ਼ਨਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਮੁਕਾਬਲੇ ਦੀ ਹੋਵੇਗੀ ਮੈਜੀਸਟਰੇਟ ਜਾਂਚ

File Photo

ਤੇਲੰਗਾਨਾ : ਹੈਦਰਾਬਾਦ ਵਿਚ ਮਹਿਲਾ ਡਾਕਟਰ ਦੇ ਨਾਲ ਜੋ ਘਟਨਾ ਵਾਪਰੀ ਉਸ ਵਿਚ ਵੱਡਾ ਅਪਡੇਟ ਆਇਆ ਹੈ। ਹੈਦਰਾਬਾਦ ਪੁਲਿਸ ਦੇ ਨਾਲ ਹੋਈ ਮੁਠਭੇੜ ਵਿਚ ਦਿਸ਼ਾ ਕੇਸ ਦੇ ਚਾਰਾਂ ਮੁਲਜ਼ਮਾਂ ਨੂੰ ਢੇਰ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਸਵੇਰੇ ਪੁਲਿਸ ਦੇ ਨਾਲ ਹੈਦਰਾਬਾਦ ਦੇ ਐਨਐਚ-44 ਉੱਤੇ ਮੁਠਭੇੜ ਹੋਈ ਅਤੇ ਮੁਲਜ਼ਮ ਢੇਰ ਹੋ ਗਏ। ਦੱਸ ਦਈਏ ਕਿ ਇਸ ਵੇਲੇ ਸਾਈਬਰਾਬਾਦ ਪੁਲਿਸ ਦੀ ਕਮਾਨ ਅਜਿਹੇ ਵਿਅਕਤੀ ਦੇ ਹੱਥਾਂ ਵਿਚ ਹੈ ਜੋ ਅਨਕਾਊਂਟਰ ਵਿਚ ਮਾਹਿਰ ਮੰਨੇ ਜਾਂਦੇ ਹਨ। ਸਾਈਬਰਾਬਾਦ ਪੁਲਿਸ ਦੇ ਕਮਿਸ਼ਨਰ ਵੀ.ਸੀ. ਸੱਜਨਰ।

ਹੈਦਰਾਬਾਦ ਵਿਚੋਂ ਜਦੋਂ ਮਹਿਲਾ ਡਾਕਟਰ ਦਿਸ਼ਾ ( ਬਦਲਿਆ ਹੋਇਆ ਨਾਮ ) ਦੇ ਨਾਲ ਰੇਪ ਅਤੇ ਜਿਊਂਦਾ ਜਲਾਉਂਣ ਦੀ ਘਟਨਾ ਸਾਹਮਣੇ ਆਈ ਤਾਂ ਪੂਰੇ ਦੇਸ਼ ਵਿਚ ਇਸ ਘਟਨਾ ਨੂੰ ਲੈ ਕੇ ਗੁੱਸਾ ਪਾਇਆ ਜਾ ਰਿਹਾ ਸੀ। ਪਰ ਅੱਠ ਦਿਨਾਂ ਦੇ ਅੰਦਰ ਪੁਲਿਸ ਨਾਲ ਹੋਈ ਮੁੱਠਭੇੜ ਵਿਚ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਢੇਰ ਕਰ ਦਿੱਤਾ ਗਿਆ।

ਤੇਲੰਗਾਨਾ ਦੇ ਵਾਰਂਗਲ ਵਿਚ ਇਸ ਤੋਂ ਪਹਿਲਾਂ ਜਦੋਂ ਇਕ ਕਾਲਜ ਦੀ ਕੁੜੀ ਉੱਤੇ ਤੇਜ਼ਾਬ ਸੁੱਟਿਆ ਗਿਆ ਸੀ ਤਾਂ ਉਦੋਂ ਵੀ ਬਹੁਤ ਵਿਵਾਦ ਹੋਇਆ ਸੀ। ਪਰ ਕੁੱਝ ਸਮੇਂ ਬਾਅਦ ਹੀ ਤਿੰਨੇ ਮੁਲਜ਼ਮਾਂ ਨੂੰ ਐਨਕਾਊਂਟਰ ਵਿਚ ਢੇਰ ਕਰ ਦਿੱਤਾ ਗਿਆ। ਇਹ ਮਾਮਲਾ 2008 ਦਾ ਸੀ। ਹਿਰਾਸਤ ਵਿਚ ਰਹਿਣ ਦੇ ਦੌਰਾਨ ਤਿੰਨੋਂ ਮੁਲਜ਼ਮਾਂ ਨੇ ਪੁਲਿਸ ਵਾਲਿਆਂ ਉੱਤੇ ਹਮਲਾ ਕਰ ਦਿੱਤਾ ਸੀ ਪਰ ਬਾਅਦ ਵਿਚ ਇਹ ਮੁਲਜ਼ਮ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਗਏ।

ਸਿਰਫ਼ ਰੇਪ ਦੇ ਆਰੋਪੀ ਹੀ ਨਹੀਂ ਬਲਕਿ ਕਈਂ ਮਾਊਵਾਦੀਆ ਦੇ ਐਨਕਾਊਂਟਰ ਵਿਚ ਵੀ ਵੀ.ਸੀ. ਸੱਜਨਰ ਟੀਮ ਦਾ ਹਿੱਸਾ ਰਹੇ ਸਨ। ਹੈਦਰਾਬਾਦ ਵਿਚ ਬਤੌਰ ਪੁਲਿਸ ਕਮਿਸ਼ਨਰ ਉਨ੍ਹਾਂ ਨੇ ਡੇਢ ਸਾਲ ਪਹਿਲਾਂ ਹੀ ਕਮਾਨ ਸੰਭਾਲੀ ਸੀ। ਹਾਲਾਕਿ ਹੁਣ ਇਸ ਐਨਕਾਊਂਟਰ ਦੀ ਮੈਜੀਸਟਰੇਟ ਜਾਂਚ ਹੋਣੀ ਬਾਕੀ ਹੈ। ਕਿਉਂਕਿ ਹਰ ਤਰੀਕੇ ਅਤੇ ਸਬੂਤ ਨਾਲ ਵੇਖਿਆ ਜਾਵੇਗਾ ਕਿ  ਐਨਕਾਊਂਟਰ ਕਰਨਾ ਜਰੂਰੀ ਸੀ ਜਾਂ ਨਹੀਂ।