ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਹੈਦਰਾਬਾਦ ਐਨਕਾਊਂਟਰ ਨੂੰ ਦੱਸਿਆ ਫ਼ਰਜ਼ੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੋਸ਼ਲ ਮੀਡੀਆ 'ਤੇ ਹੋ ਰਹੇ ਹਨ ਟ੍ਰੋਲ

File Photo

ਨਵੀਂ ਦਿੱਲੀ : ਹੈਦਰਾਬਦ ਵਿਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਉਸਦੀ ਹੱਤਿਆ ਕਰਨ ਵਾਲੇ ਚਾਰ ਮੁਲਜ਼ਮ ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਹਨ। ਇਕ ਪਾਸੇ ਜਿੱਥੇ ਦੇਸ਼ ਭਰ ਵਿਚ ਹੈਦਰਾਬਾਦ ਪੁਲਿਸ ਇਸ ਕਾਰਵਾਈ ਨੂੰ ਲੈ ਕੇ ਲੋਕਾਂ ਦੀਆਂ ਤਰੀਫ਼ਾਂ ਬਟੋਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਨੇ ਇਸ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ।

 

 

ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਪ੍ਰਕਾਸ਼ ਕਦਮ ਬਨਾਮ ਰਾਮਪ੍ਰਸਾਦ ਵਿਸ਼ਵਨਾਥ ਗੁਪਤਾ ਕੇਸ ਵਿਚ ਸੁਪਰੀਮ ਕੋਰਟ ਦੀ ਬੈਂਚ ਨੇ,ਜਿਸਦੀ ਅਗਵਾਈ ਮੇਰੇ ਦੁਆਰਾ ਕੀਤੀ ਗਈ, ਉਸਨੇ ਕਿਹਾ ਸੀ ਕਿ ਫ਼ਰਜ਼ੀ ਐਨਕਾਊਂਟਰ ਦੇ ਮਾਮਲਿਆਂ ਵਿਚ ਸਬੰਧਤ ਪੁਲਿਸ ਕਰਮਚਾਰੀਆਂ ਨੂੰ ਮੌਤ ਦੀ ਸਜਾ ਦੇਣੀ ਚਾਹੀਦੀ ਹੈ। ਹੈਦਰਾਬਾਦ ਐਨਕਾਊਂਟਰ ਸਪੱਸ਼ਟ ਰੂਪ ਨਾਲ ਫ਼ਰਜ਼ੀ ਪ੍ਰਤੀਤ ਹੁੰਦਾ ਹੈ। ਮਾਰਕੰਡੇ ਕਾਟਜੂ ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦੇ ਹਨ। ਇਸ ਟਵੀਟ ਨੂੰ ਲੈ ਕੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਹੋ ਰਹੇ ਹਨ। ਇਕ ਯੂਜ਼ਰ ਨੇ ਕਾਟਜੂ ਦੇ ਟਵੀਟ 'ਤੇ ਆਪਣੀ ਪ੍ਰਤੀਕਿਰਿਆ ਵਿਚ ਲਿਖਿਆ ਕਿ ਤੁਸੀ ਕਿਉਂ ਇਸ ਉਮਰ ਵਿਚ ਗਾਲਾਂ ਖਾਣ ਵਾਲੀ ਗੱਲ ਕਰਦੇ ਹੋ। 

 

 

 ਇਕ ਯੂਜ਼ਰ ਨੇ ਲਿਖਿਆ ਕਦੇ-ਕਦੇ ਤਸੀ ਬਹੁਤ ਪੀ ਲੈਂਦੇ ਹੋ।

 

 

ਇਕ ਦੂਜੇ ਯੂਜ਼ਰ ਨੇ ਲਿਖਿਆ ਕਿ ਇਹ ਕੰਮ ਚਾਚਾ ਤੁਸੀ ਹੀ ਕਰ ਸਕਦੇ ਹੋ। ਆਖਰ ਇਵੇਂ ਹੀ ਕਾਨੂੰਨ ਵਿਵਸਥਾ ਵਿਚੋਂ ਲੋਕਾਂ ਦਾ ਵਿਸ਼ਵਾਸ ਨਹੀਂ ਉੱਠਿਆ। ਇਸ ਵਿਚ ਤੁਹਾਡੇ ਵਰਗੇ ਮਹਾਨ ਪੁਰਸ਼ਾਂ ਦਾ ਵੱਡਾ ਯੋਗਦਾਨ ਹੈ।

 

 

ਦੱਸ ਦਈਏ ਕਿ ਹੈਦਰਾਬਾਦ ਪੁਲਿਸ ਦੀ ਬਲਾਤਕਾਰ ਦੇ ਆਰੋਪੀਆਂ ਦੇ ਐਨਕਾਊਂਟਰ ਤੋਂ ਬਾਅਦ ਆਮ ਲੋਕਾਂ ਅਤੇ ਕਈਂ ਸਿਆਸਤਦਾਨਾਂ ਵੱਲੋਂ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ਪਰ ਕਈਂ ਸਿਆਸਤਦਾਨ ਇਸ ਐਨਕਾਊਂਟਰ ਉੱਤੇ ਸਵਾਲ ਵੀ ਉਠਾ ਰਹੇ ਹਨ ਅਤੇ ਇਸ ਪੁਲਿਸ ਮੁਕਾਬਲੇ ਦੀ ਜਾਂਚ ਦੀ ਮੰਗ ਕਰੇ ਹਨ। ਖੈਰ ਹੁਣ ਮੈਜੀਸਟਰੇਟ ਜਾਂਚ ਤੋਂ ਬਾਅਦ ਹੀ ਸਾਫ਼ ਹੋਵੇਗਾ ਕਿ ਪੁਲਿਸ ਨੂੰ ਐਨਕਾਊਂਟਰ ਕਰਨ ਦੀ ਲੋੜ ਸੀ ਜਾਂ ਨਹੀਂ।