ਹੈਦਰਾਬਾਦ ਐਨਕਾਊਂਟਰ ਤੋਂ ਬਾਅਦ ਬੋਲਿਆ ਨਿਰਭਿਆ ਦੀ ਪਿਤਾ-ਕਿਹਾ...

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਲ 2012 ਵਿਚ ਬਲਾਤਕਾਰ ਦਾ ਸ਼ਿਕਾਰ ਹੋਈ ਸੀ ਨਿਰਭਿਆ

File Photo

ਨਵੀਂ ਦਿੱਲੀ : ਦਿੱਲੀ ‘ਚ ਸਾਲ 2012 ਵਿਚ ਬਲਾਤਕਾਰ ਦਾ ਸ਼ਿਕਾਰ ਹੋਈ ਨਿਰਭਿਆ ਦੇ ਪਿਤਾ ਅਤੇ ਉਸਦੇ ਵਕੀਲ ਨੇ ਹੈਦਰਾਬਾਦ ਗੈਂਗਰੇਪ ਮਾਮਲੇ ਵਿਚ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਪੁਲਿਸ ਮੁਕਾਬਲੇ ਵਿਚ ਮਾਰ ਗਿਰਾਉਣ ਦੇ ਲਈ ਤੇਲੰਗਾਨਾ ਪੁਲਿਸ ਦੀ ਤਰੀਫ਼ ਕੀਤੀ ਹੈ।

ਨਿਰਭਿਆ ਦੇ ਪਿਤਾ ਨੇ ਕਿਹਾ ਮੇਰਾ ਮੰਨਣਾ ਹੈ ਕਿ ''ਉਨ੍ਹਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੇਕਰ ਉਹ ਭੱਜ ਜਾਂਦੇ ਤਾਂ ਇਹ ਸਵਾਲ ਖੜਾ ਹੋਣਾ ਸੀ ਕਿ ਪੁਲਿਸ ਨੇ ਉਨ੍ਹਾਂ ਨੂੰ ਭੱਜਣ ਕਿਵੇਂ ਦਿੱਤਾ। ਉਨ੍ਹਾਂ ਨੂੰ ਦੁਬਾਰਾ ਗਿਰਫ਼ਤਾਰ ਕਰਨਾ ਵੀ ਮੁਸਕਿਲ ਹੋ ਜਾਂਦਾ। ਜੇਕਰ ਉਹ ਗਿਰਫ਼ਤਾਰ ਵੀ ਹੋ ਜਾਂਦੇ ਤਾਂ ਉਨ੍ਹਾਂ ਨੂੰ ਸਜਾ ਦੇਣ ਦੀ ਪੂਰੀ ਪ੍ਰਕਿਰਿਆ ਵਿਚ ਬਹੁਤ ਸਮਾਂ ਲੱਗ ਜਾਂਦਾ''।

ਉੱਥੇ ਹੀ ਨਿਰਭਿਆ ਦੇ ਮਾਤਾ-ਪਿਤਾ ਦੀ ਨੁਮਾਇੰਦਗੀ ਕਰਨ ਵਾਲੀ ਵਕੀਲ ਸੀਮਾ ਸਮਰੂਧੀ ਕੁਸ਼ਵਾਹਾ ਨੇ ਪੁਲਿਸ ਦੇ ਇਸ ਕਦਮ ਦਾ ਸੁਆਗਤ ਕੀਤਾ ਹੈ। ਕੁਸ਼ਵਾਹਾ ਨੇ ਕਿਹਾ ''ਇਸ ਪੁਲਿਸ ਮੁਕਾਬਲੇ ਨੂੰ ਲੈ ਕੇ ਜੋ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹਨ ਮੈ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਉਨ੍ਹਾਂ ਨੇ ਕਦੇ ਮੁਲਜ਼ਮਾ ਜਾਂ ਉਨ੍ਹਾਂ ਦੇ ਪਰਿਵਾਰ ਕੋਲ ਜਾ ਕੇ ਕਿਹਾ ਕਿ ਅਜਿਹਾ ਅਪਰਾਧ ਨਾ ਕਰੋ। ਕੀ ਔਰਤਾਂ ਦੇ ਕੋਲ ਕੋਈ ਮਨੁੱਖੀ ਅਧਿਕਾਰ ਨਹੀਂ ਹੈ। ਉਨਾਵ ਵਿਚ ਜਮਾਨਤ ਤੇ ਬਾਹਰ ਆਏ ਮੁਲਜ਼ਮਾਂ ਨੇ ਪੀੜਤਾ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਉਦੋਂ ਮਨੁੱਖੀ ਅਧਿਕਾਰ ਕਾਰਕੁਨ ਕਿੱਥੇ ਸਨ''।

ਦੱਸ ਦਈਏ ਕਿ ਪੁਲਿਸ ਚਾਰ ਮੁਲਜ਼ਮਾਂ ਨੂੰ ਸ਼ੁੱਕਰਵਾਰ ਸਵੇਰੇ ਘਟਨਾਂ ਸਥਾਨ 'ਤੇ ਲੈ ਗਈ ਸੀ। ਕਥਿਤ ਤੌਰ ਉੱਤੇ ਚਾਰੋ ਮੁਲਜ਼ਮਾਂ ਨੇ ਉੱਥੋ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਮਾਰ ਦਿੱਤਾ। ਦੂਜੇ ਪਾਸੇ ਪੀੜਤ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਆਖਰਕਾਰ ਇਨਸਾਫ਼ ਮਿਲ ਗਿਆ।