ਨਿਤਿਆਨੰਦ 'ਤੇ ਮੋਦੀ ਸਰਕਾਰ ਨੇ ਕਸਿਆ ਸਿਕੰਜਾ,ਪਾਸਪੋਰਟ ਕੀਤਾ ਰੱਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ ਮੰਤਰਾਲੇ ਦੇ ਬੁਲਾਰ ਰਵੀਸ਼ ਕੁਮਾਰ ਨੇ ਦਿੱਤੀ ਜਾਣਕਾਰੀ

File Photo

ਨਵੀਂ ਦਿੱਲੀ : ਭਗੌੜੇ ਬਲਾਤਕਾਰ ਦੇ ਅਰੋਪੀ ਨਿਤਿਆਨੰਦ ਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਹੈ। ਅਤੇ ਨਵੇਂ ਪਾਸਪੋਰਟ ਲਈ ਅਰਜੀ ਵੀ ਖਾਰਜ ਕਰ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ਗੱਲ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਅਸੀ ਉਸਦਾ ਪਾਸਪੋਰਟ ਰੱਦ ਕਰ ਦਿੱਤਾ ਹੈ ਅਤੇ ਨਵੇਂ ਲਈ ਅਰਜੀ ਖਾਰਜ਼ ਕਰ ਦਿੱਤੀ ਹੈ। ਅਸੀ ਸੱਭ ਥਾਵਾਂ ਤੇ ਇਸ ਗੱਲ ਲਈ ਜਾਗਰੂਕ ਕਰਵਾ ਦਿੱਤਾ ਹੈ ਕਿ ਇਹ ਵਿਅਕਤੀ ਅਪਰਾਧ ਦੇ ਕਈਂ ਮਾਮਲਿਆਂ ਵਿਚ ਲੌੜੀਂਦਾ ਹੈ।

 

 

ਉੱਥੇ ਹੀ ਭਾਰਤੀ ਵਿਦੇਸ਼ ਮੰਤਰਾਲੇ ਨੇ ਨਿਤਿਆਨੰਦ ਨੂੰ ਲੈ ਕੇ ਕਿਹਾ ਹੈ ਕਿ ਵੈੱਬਸਾਈਟ ਬਣਾਉਣਾ ਅਤੇ ਦੇਸ਼ ਦਾ ਗਠਨ ਕਰਨਾ ਦੋਣੋਂ ਵੱਖ ਹਨ। ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ ਜਿਵੇਂ ਹੀ ਇਸ ਮਾਮਲੇ ਵਿਚ (ਦੇਸ ਤੋਂ ਭੱਜਣ) ਦੀ ਜਾਣਕਾਰੀ ਆਉਂਦੀ ਹੈ ਤਾਂ ਸੱਭ ਤੋਂ ਪਹਿਲਾਂ ਪਾਸਪੋਰਟ ਰੱਦ ਕੀਤਾ ਜਾਂਦਾ ਹੈ। ਨਵਾਂ ਪਾਸਪੋਰਟ ਜਾਰੀ ਨਹੀਂ ਕੀਤਾ ਜਾਂਦਾ ਅਤੇ ਦੁਨੀਆਂ ਭਰ ਵਿਚ ਭਾਰਤੀ ਮਿਸ਼ਨਾਂ ਰਾਹੀਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੂੰ ਦੱਸਿਆ ਜਾਂਦਾ ਹੈ।

ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਹੋਰ ਦੇਸ਼ਾਂ ਦੀ ਸਰਕਾਰਾਂ ਨੂੰ ਜਾਣਕਾਰੀ ਦੇਣ ਦੀ ਲਈ ਕਿਹਾ ਗਿਆ ਹੈ। ਇਕਵਾਡੋਰ ਸਮੇਤ ਸਾਰੇ ਦੇਸ਼ਾਂ ਵਿਚ ਆਪਣੇ ਮਿਸ਼ਨਾਂ ਨਾਲ ਇਸ ਬਾਰੇ ਦੱਸਿਆ ਗਿਆ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਏਜੰਸੀਆਂ ਦੇ ਰੈੱਡ ਕਾਰਨਰ ਨੋਟਿਸ ਜਾਂ ਹਵਾਲਗੀ ਦੀ ਅਪੀਲ ਲਈ ਕੋਈ ਵੀ ਬੇਨਤੀ ਪ੍ਰਾਪਤ ਨਹੀਂ ਹੋਈ ਹੈ।

ਉੱਥੇ ਹੀ ਨਿਤਆਨੰਦ ਨੇ ਲੈ ਕੇ ਇਕਵਾਡੋਰ ਦੂਤਾਵਾਸ ਨੇ ਬਿਆਨ ਜਾਰੀ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਨਾ ਤਾਂ ਨਿਤਆਨੰਦ ਨੂੰ ਇਕਵਾਡੋਰ  ਵਿਚ ਸ਼ਰਨ ਮਿਲੀ ਹੈ ਅਤੇ ਨਾ ਹੀ ਉਸਨੇ ਦੱਖਣੀ ਅਮਰੀਕਾਂ ਵਿਚ ਇਕਵਾਡੋਰ ਦੇ ਨੇੜੇ ਜਾਂ ਦੂਰ ਕੋਈ ਟਾਪੂ ਖਰੀਦਣ ਲਈ ਕਿਸੇ ਤਰ੍ਹਾਂ ਦੀ ਕੋਈ ਮਦਦ ਕੀਤੀ ਹੈ।