ਦਿੱਲੀ ਧਰਨੇ 'ਚ ਪਹੁੰਚੀ ਇੱਕ ਲਾਲ ਜੁੱਤੀ ਦਾ ਸਫ਼ਰ ਬਹੁਤ ਅਨੋਖਾ ਕਈਆਂ ਲਈ ਲਾਹਣਤ ਹੈ ਇਹ ਜੁੱਤੀ
ਉਸ ਵਿਅਕਤੀ ਤੋਂ ਨਿਕੰਮਾ ਬੰਦਾ ਹੋਰ ਕੋਈ ਨਹੀਂ ਹੋਵੇਗਾ ਜੋ ਅੱਜ ਕਿਸਾਨਾਂ ਦੇ ਧਰਨੇ ਨੂੰ ਛੱਡ ਕੇ ਘਰਾਂ ਵਿਚ ਬੈਠੇ ਹਨ
ਨਵੀਂ ਦਿੱਲੀ (ਚਰਨਜੀਤ ਸਿੰਘ ਸੁਰਖ਼ਾਬ ) - ਕਿਸਾਨ ਦਿੱਲੀ ਬਾਰਡਰ 'ਤੇ ਲਗਾਤਾਰ ਡਟੇ ਹੋਏ ਨੇ ਪਰ ਕਈ ਲੋਕ ਅਜੇ ਵੀ ਕਿਸਾਨਾਂ ਦੇ ਸਮਰਥਨ ਵਿਚ ਆਉਣ ਤੋਂ ਕਤਰਾ ਰਹੇ ਨੇ। ਕਿਸਾਨਾਂ ਦੇ ਧਰਨੇ ਵਿਚ ਬੱਚੇ ਤੋਂ ਲੈ ਕੇ ਅਪਾਹਿਜ ਲੋਕਾਂ ਤੱਕ ਸਭ ਨੇ ਸ਼ਮੂਲੀਅਤ ਕੀਤੀ ਹੈ ਤੇ ਇਸ ਧਰਨੇ ਵਿਚ ਇਕ ਬਜ਼ੁਰਗ ਬਾਬਾ ਜੋ ਇਕ ਲੱਤ ਤੋਂ ਅਪਾਹਿਜ ਹੋ ਕੇ ਵੀ ਬਠਿੰਡੇ ਤੋਂ ਚੱਲ ਕੇ ਟਿੱਕਰੀ ਬਾਰਡਰ ਤੱਕ ਪਹੁੰਚਿਆ ਹੈ ਬਜ਼ੁਰਗ ਬਾਬੇ ਨੇ ਉਹਨਾਂ ਨੂੰ ਲਾਹਨਤਾਂ ਪਾਈਆਂ ਹਨ
ਜੋ ਚੰਗੇ ਭਲੇ ਹੋ ਕੇ ਵੀ ਘਰਾਂ ਵਿਚ ਬੈਠੇ ਹਨ ਤੇ ਜੋ ਕਹਿ ਰਹੇ ਹਨ ਕਿਸਾਨਾਂ ਦਾ ਧਰਨਾ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ। ਬਜ਼ੁਰਗ ਬਾਬੇ ਨੇ ਕਿਹਾ ਕਿ ਉਸ ਵਿਅਕਤੀ ਤੋਂ ਨਿਕੰਮਾ ਬੰਦਾ ਹੋਰ ਕੋਈ ਨਹੀਂ ਹੋਵੇਗਾ ਜੋ ਅੱਜ ਕਿਸਾਨਾਂ ਦੇ ਧਰਨੇ ਨੂੰ ਛੱਡ ਕੇ ਘਰਾਂ ਵਿਚ ਬੈਠੇ ਹਨ। ਬਜ਼ੁਰਗ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੰਝ ਮਹਿਸੂਸ ਹੀ ਨਹੀਂ ਹੁੰਦਾ ਕਿ ਉਹ ਆਪਣੇ ਘਰਾਂ ਨੂੰ ਛੱਡ ਕੇ ਆਏ ਹਨ ਕਿਉਂਕਿ ਇੱਥੇ ਹਰਿਆਣਾ ਵਾਲੇ ਲੋਕ ਉਹਨਾਂ ਦੀ ਬਹੁਤ ਸੇਵਾ ਕਰਦੇ ਹਨ।
ਬਜ਼ੁਰਗ ਬਾਬੇ ਦਾ ਕਹਿਣਾ ਹੈ ਕਿ ਉਸ ਦੀ ਇੱਕ ਲੱਤ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਕਦੇ ਵੀ ਮਹਿਸੂਸ ਨਹੀਂ ਹੋਇਆ ਕਿ ਉਹ ਆਪਣੀ ਜ਼ਿੰਦਗੀ ਵਿਚ ਕੁੱਝ ਨਹੀਂ ਕਰ ਸਕਦਾ, ਬਾਬੇ ਦਾ ਕਹਿਣਾ ਹੈ ਕਿ ਉਸ ਦੇ ਪੈਰ ਦੀ ਇੱਕ ਜੁੱਤੀ ਨੇ ਵੀ ਉਸ ਦਾ ਕਈ ਸਾਲਾਂ ਤੱਕ ਸਾਥ ਦਿੱਤਾ। ਬਜ਼ੁਰਗ ਬਾਬੇ ਨੇ ਕਿਹਾ ਕਿ ਅਸੀਂ ਆਪਣਾ ਹੱਕ ਲੈ ਕੇ ਜਾਵਾਂਗੇ ਫਿਰ ਚਾਹੇ ਉਹਾਂ ਨੂੰ 6 ਮਹੀਨੇ ਜਾਂ ਸਾਲ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹ ਵਾਪਸ ਨਹੀਂ ਜਾਣਗੇ।