12ਵੀਂ 'ਚ ਪੜ੍ਹਦੇ ਸਿੱਖ ਲੜਕੇ ਨੇ ਬਣਾਇਆ ਸੈਟੇਲਾਈਟ, ਇਸਰੋ ਕਰੇਗਾ ਲਾਂਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸੇ ਮਹੀਨੇ ਲਾਂਚ ਹੋਣ ਦੀ ਮਿਲੀ ਜਾਣਕਾਰੀ 

Image

 

ਸ਼੍ਰੀਨਗਰ - ਬੀ.ਐਸ.ਐਫ. ਸੀਨੀਅਰ ਸੈਕੰਡਰੀ ਸਕੂਲ ਜੰਮੂ ਦੇ 12ਵੀਂ ਜਮਾਤ ਦੇ ਵਿਦਿਆਰਥੀ ਓਂਕਾਰ ਬੱਤਰਾ ਨੇ ਇੱਕ ਹੋਰ ਉਪਲਬਧੀ ਹਾਸਲ ਕੀਤੀ ਹੈ। ਭਾਰਤੀ ਪੁਲਾੜ ਏਜੰਸੀ-ਇਸਰੋ ਇਸ ਮਹੀਨੇ ਉਸ ਦੇ ਵਿਕਸਤ ਕੀਤੇ ਦੇਸ਼ ਦੇ ਪਹਿਲੇ ਓਪਨ-ਸੋਰਸ ਉਪਗ੍ਰਹਿ, "ਇਨਕਿਊਬ" ਨੂੰ ਲਾਂਚ ਕਰਨ ਜਾ ਰਹੀ ਹੈ। 

ਪੈਰਾਡੌਕਸ ਸੌਨਿਕ ਸਪੇਸ ਰਿਸਰਚ ਏਜੰਸੀ ਦੇ ਬੈਨਰ ਹੇਠ ਤਿਆਰ ਇਹ ਸੈਟੇਲਾਈਟ ਇਸਰੋ ਦੀ ਮਦਦ ਨਾਲ ਇਸ ਮਹੀਨੇ ਲਾਂਚ ਹੋਣ ਜਾ ਰਿਹਾ ਹੈ।

ਇਸ ਪ੍ਰੋਜੈਕਟ ਬਾਰੇ ਗੱਲ ਕਰਦਿਆਂ ਓਂਕਾਰ ਬੱਤਰਾ ਨੇ ਦੱਸਿਆ ਕਿ ਇਸ ਦਾ ਭਾਰ ਇੱਕ ਕਿਲੋਗ੍ਰਾਮ ਹੈ ਅਤੇ ਇਸ ਨੂੰ ਨੈਨੋ ਟੈਕਨਾਲੋਜੀ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਬੱਤਰਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਖੋਜਕਰਤਾ ਅਜਿਹੇ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਨੇ ਭਾਰਤ ਦੀ ਇਸਰੋ ਏਜੰਸੀ ਦੀ ਮਦਦ ਨਾਲ ਇਸ ਨੂੰ ਪੁਲਾੜ ਵਿੱਚ ਲਾਂਚ ਕਰਨ ਦਾ ਫੈਸਲਾ ਕੀਤਾ।

ਭਾਰਤ 'ਚ ਇਸ ਦੀ ਲਾਂਚਿੰਗ ਦਾ ਖਰਚਾ 20 ਤੋਂ 80 ਲੱਖ ਰੁਪਏ ਹੈ, ਜਦਕਿ ਵਿਦੇਸ਼ਾਂ 'ਚ ਇਹ ਕੀਮਤ ਕਰੋੜਾਂ 'ਚ ਪਹੁੰਚ ਜਾਂਦੀ ਹੈ। ਬੱਤਰਾ ਨੇ ਕਿਹਾ ਕਿ ਪੁਲਾੜ ਵਿੱਚ ਲਾਂਚ ਕੀਤੇ ਗਏ ਹਰ ਉਪਗ੍ਰਹਿ ਦਾ ਇੱਕ ਵਿਸ਼ੇਸ਼ ਮਿਸ਼ਨ ਹੁੰਦਾ ਹੈ।

ਇਸ ਉਪਗ੍ਰਹਿ ਦੇ ਵੀ ਦੋ ਮਿਸ਼ਨ ਹਨ। ਪਹਿਲਾ ਤਾਂ ਇਹ ਕਿ ਕੀ ਐਨਾ ਹਲਕਾ ਸੈਟੇਲਾਈਟ ਪੁਲਾੜ ਵਿੱਚ ਕੰਮ ਕਰ ਸਕਦਾ ਹੈ ਜਾਂ ਨਹੀਂ, ਦੂਜਾ ਉੱਥੇ ਦੇ ਤਾਪਮਾਨ ਨੂੰ ਦੇਖ ਕੇ ਖੋਜਕਰਤਾਵਾਂ ਨੂੰ ਇਹ ਜਾਣਨ ਵਿੱਚ ਮਦਦ ਮਿਲੇਗੀ ਕਿ ਮੌਸਮ ਦੇ ਹਾਲਾਤ ਕਿਹੋ ਜਿਹੇ ਹਨ, ਅਤੇ ਜੇਕਰ ਉਹ ਪੁਲਾੜ ਵਿੱਚ ਸੈਟੇਲਾਈਟ ਲਾਂਚ ਕਰਨਾ ਚਾਹੁੰਦੇ ਹਨ ਤਾਂ ਇਹ ਕਿੰਨਾ ਕੁ ਔਖਾ ਹੈ। 

ਬੱਤਰਾ ਟੈਕਨਾਲੋਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਓਂਕਾਰ ਬੱਤਰਾ, ਕੋਰੋਨਾ ਮਹਾਮਾਰੀ 'ਤੇ ਆਧਾਰਿਤ ਇੱਕ ਵੈਬਸਾਈਟ ਬਣਾਉਣ ਸਦਕਾ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਰਾਸ਼ਟਰੀ ਬਾਲ ਸ਼ਕਤੀ ਪੁਰਸਕਾਰ ਵੀ ਪ੍ਰਾਪਤ ਕਰ ਚੁੱਕਿਆ ਹੈ। ਦੋ ਸਾਲ ਪਹਿਲਾਂ, ਸਰਕਾਰੀ ਮੈਡੀਕਲ ਕਾਲਜ ਜੰਮੂ ਨੇ ਡਾਕਟਰਾਂ ਦੀ ਮਦਦ ਨਾਲ ਕੁਆਡਕੇਅਰ ਵੈਬਸਾਈਟ ਤਿਆਰ ਕੀਤੀ ਸੀ, ਜਿਸ ਦੀ ਮਦਦ ਨਾਲ ਲਗਭਗ ਪੰਜਾਹ ਲੋਕ ਇੱਕ ਡਾਕਟਰ ਨਾਲ ਇਕੱਠਿਆਂ ਸੰਪਰਕ ਕਰ ਸਕਦੇ ਸਨ।

ਓਂਕਾਰ ਬੱਤਰਾ ਨੇ ਸੱਤ ਸਾਲ ਦੀ ਉਮਰ 'ਚ ਪਹਿਲੀ ਵੈਬਸਾਈਟ ਬਣਾਈ ਸੀ ਅਤੇ ਵਿਸ਼ਵ ਦਾ ਸਭ ਤੋਂ ਨੌਜਵਾਨ ਵੈਬਮਾਸਟਰ (ਪੁਰਸ਼) ਬਣ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਜਗ੍ਹਾ ਬਣਾਈ ਸੀ।

ਅਤੇ 12 ਸਾਲ ਦੀ ਉਮਰ ਵਿੱਚ, ਕਿਤਾਬ 'When The Time Stops' ਲਿਖ ਕੇ ਉਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਲੇਖਕ ਬਣਿਆ। ਬਣ ਗਿਆ। ਉਸ ਨੇ ਦੋ ਕੰਪਨੀਆਂ ਵੀ ਸਥਾਪਿਤ ਕੀਤੀਆਂ, ਜਿਨ੍ਹਾਂ ਵਿੱਚ ਇੱਕ 2018 ਵਿੱਚ ਸਥਾਪਿਤ ਹੋਈ ਬੱਤਰਾ ਟੈਕਨੋਲੋਜੀਜ਼ ਹੈ, ਅਤੇ ਦੂਜੀ ਯੂਨਾਈਟਿਡ ਇੰਡੀਆ ਪਬਲਿਸ਼ਿੰਗ, ਜਿਸ ਦੀ ਸਥਾਪਨਾ 2019 ਵਿੱਚ ਹੋਈ।