Pilibhit Accident News: ਵਿਆਹ ਤੋਂ ਪਰਤ ਰਹੇ 6 ਲੋਕਾਂ ਦੀ ਸੜਕ ਹਾਦਸੇ ਵਿਚ ਦਰਦਨਾਕ ਮੌਤ, 5 ਲੋਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Pilibhit Accident News: ਦਰੱਖਤ ਨਾਲ ਟਕਰਾਉਣ ਤੋਂ ਬਾਅਦ ਟੋਏ 'ਚ ਡਿੱਗੀ ਕਾਰ

Pilibhit Uttar Pradesh Accident News

ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਕੇ ਟੋਏ 'ਚ ਜਾ ਡਿੱਗੀ। ਇਸ ਹਾਦਸੇ 'ਚ ਕੁੱਲ 11 ਲੋਕ ਸ਼ਾਮਲ ਸਨ, ਜਿਨ੍ਹਾਂ 'ਚੋਂ 6 ਦੀ ਮੌਤ ਹੋ ਗਈ ਹੈ ਅਤੇ 5 ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਜਾਣਕਾਰੀ ਮੁਤਾਬਕ ਕਾਰ 'ਚ ਸਵਾਰ ਲੋਕ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਸਾਰੇ ਕਾਰ ਸਵਾਰ ਉਤਰਾਖੰਡ ਦੇ ਰਹਿਣ ਵਾਲੇ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੀਲੀਭੀਤ ਦੇ ਨਿਊਰੀਆ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਨੂੰ ਟੋਏ 'ਚੋਂ ਬਾਹਰ ਕੱਢਿਆ। ਇਸ ਦੌਰਾਨ ਜੇਸੀਬੀ ਦੀ ਵੀ ਮਦਦ ਲੈਣੀ ਪਈ।

ਉੱਤਰਾਖੰਡ ਦੇ ਖਟੀਮਾ ਜ਼ਿਲੇ ਦੇ ਜਮੌਰ ਪਿੰਡ ਦੀ ਰਹਿਣ ਵਾਲੀ ਹੁਸਨਾ ਬੀ ਦਾ ਵਿਆਹ ਪੀਲੀਭੀਤ ਸ਼ਹਿਰ ਦੇ ਕੋਤਵਾਲੀ ਖੇਤਰ ਦੇ ਚੰਦੋਈ ਪਿੰਡ ਦੇ ਰਹਿਣ ਵਾਲੇ ਅਨਵਰ ਅਹਿਮਦ ਨਾਲ ਹੋਇਆ ਸੀ। ਬੁੱਧਵਾਰ ਨੂੰ ਨਿਕਾਹ ਤੋਂ ਬਾਅਦ ਵੀਰਵਾਰ ਨੂੰ ਵਲੀਮਾ ਦਾ ਆਯੋਜਿਤ ਕੀਤਾ ਗਿਆ। ਪ੍ਰੋਗਰਾਮ 'ਚ ਹਿੱਸਾ ਲੈਣ ਲਈ ਉੱਤਰਾਖੰਡ ਤੋਂ ਵੀ ਲਾੜੀ ਦੇ ਪ੍ਰਵਾਰਕ ਮੈਂਬਰ ਪੀਲੀਭੀਤ ਪਹੁੰਚੇ ਸਨ। ਵੀਰਵਾਰ ਰਾਤ ਕਰੀਬ 10 ਵਜੇ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਲਾੜੀ ਪੱਖ ਦੇ ਲੋਕ ਅਰਟਿਗਾ ਕਾਰ 'ਚ ਘਰ ਪਰਤ ਰਹੇ ਸਨ।


ਜਿਵੇਂ ਹੀ ਕਾਰ ਨਿਊਰੀਆ ਥਾਣਾ ਖੇਤਰ ਦੇ ਸ਼ਾਨੇ ਗੁਲ ਮੈਰਿਜ ਹਾਲ ਨੇੜੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਅਤੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦਰੱਖਤ ਵੀ ਟੁੱਟ ਕੇ ਕਾਰ 'ਤੇ ਜਾ ਡਿੱਗਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।