ਝੋਨਾ ਨਾ ਵਿਕਣ ਤੋਂ ਪ੍ਰੇਸ਼ਾਨ ਕਿਸਾਨ ਮਨਬੋਧ ਗਾਂਡਾ ਨੇ ਬਲੇਡ ਨਾਲ ਕੱਟਿਆ ਗਲ਼ਾ
ਸਾਹ ਨਲੀ ਕਟੀ, ਗੰਭੀਰ ਹਾਲਤ ’ਚ ਹਸਪਤਾਲ ’ਚ ਕਰਵਾਇਆ ਭਰਤੀ
ਮੁਹਾਸਮੁੰਦ : ਛੱਤੀਸਗੜ੍ਹ ਵਿੱਚ ਇੱਕ ਕਿਸਾਨ ਨੇ ਝੋਨਾ ਵੇਚਣ ਲਈ ਟੋਕਨ ਨਾ ਮਿਲਣ ਤੋਂ ਬਾਅਦ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ । ਉਸ ਨੇ ਬਲੇਡ ਨਾਲ ਆਪਣਾ ਗਲ਼ਾ ਕੱਟ ਲਿਆ, ਜਿਸ ਦੇ ਚਲਦਿਆਂ ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕਿਸਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਹ ਪਿਛਲੇ ਤਿੰਨ ਦਿਨਾਂ ਤੋਂ ਟੋਕਨ ਲੈਣ ਲਈ ਚੁਆਇਸ ਸੈਂਟਰ ਜਾ ਰਿਹਾ ਸੀ, ਪਰ ਉਸ ਨੂੰ ਝੋਨਾ ਵੇਚਣ ਲਈ ਟੋਕਨ ਨਾ ਮਿਲਿਆ, ਜਿਸ ਦੇ ਚਲਦਿਆਂ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ।
ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ਦੇ ਸੇਨਭਥਾ (ਬਾਗਬਹਾਰਾ) ਪਿੰਡ ਦੇ 65 ਸਾਲਾ ਕਿਸਾਨ ਮਨਬੋਧ ਗੰਡਾ ਨੇ ਝੋਨਾ ਵੇਚਣ ਲਈ ਟੋਕਨ ਨਾ ਮਿਲਣ ਤੋਂ ਦੁਖੀ ਹੋ ਕੇ ਬਲੇਡ ਨਾਲ ਆਪਣਾ ਗਲਾ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸ਼ਨੀਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਕਿਸਾਨ ਆਪਣੀਆਂ ਗਾਵਾਂ ਚਰਾਉਣ ਲਈ ਬਾਹਰ ਸੀ। ਉਹ ਨੇੜਲੇ ਖੇਤ ਵਿੱਚ ਗਿਆ ਅਤੇ ਬਲੇਡ ਨਾਲ ਆਪਣਾ ਗਲਾ ਵੱਢ ਦਿੱਤਾ। ਜਦੋਂ ਪਿੰਡ ਵਾਸੀਆਂ ਨੇ ਉਸ ਨੂੰ ਜ਼ਖਮੀ ਦੇਖਿਆ ਤਾਂ ਉਨ੍ਹਾਂ ਨੇ ਉਸਦੇ ਪਰਿਵਾਰ ਨੂੰ ਸੂਚਿਤ ਕੀਤਾ।
ਜ਼ਖਮੀ ਕਿਸਾਨ ਨੂੰ 112 ਦੀ ਮਦਦ ਨਾਲ ਬਾਗਬਹਾਰਾ ਦੇ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਮੁੱਢਲੀ ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ, ਉਸਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਮਹਾਸਮੁੰਦ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਅਤੇ ਡਾਕਟਰਾਂ ਅਨੁਸਾਰ, ਉਸਦੀ ਹਾਲਤ ਨਾਜ਼ੁਕ ਹੈ।